Wednesday, September 9, 2026
Home Blog Page 1588
ਲੁਧਿਆਣਾ | ਸ਼ਹਿਰ ‘ਚ ਅੱਜ ਸਵੇਰੇ ਇਕ ਵਿਅਕਤੀ ਦੇ ਕਮਰੇ ਵਿੱਚੋਂ ਉਸ ਦੀ ਲਾਸ਼ ਬਰਾਮਦ ਹੋਈ ਹੈ। ਲਾਸ਼ ਦੀ ਹਾਲਤ ਬਹੁਤ ਖਰਾਬ ਸੀ। ਵਿਅਕਤੀ ਦੇ ਮੂੰਹ ‘ਤੇ ਇੱਟਾਂ ਨਾਲ ਵਾਰ ਕੀਤਾ ਗਿਆ ਸੀ। ਘਟਨਾ ਲੋਹਾਰਾ ਨੇੜੇ ਸਤਸੰਗ ਘਰ, ਸੋਮਨ ਹੀਰੋ ਨਗਰ, ਮੱਲੀ ਚੌਕ ਦੀ ਦੱਸੀ ਜਾ ਰਹੀ ਹੈ। ਸਵੇਰੇ ਜਿਵੇਂ ਹੀ ਲੋਕਾਂ ਨੂੰ ਬਦਬੂ ਆਈ ਤਾਂ ਪੁਲਿਸ ਨੂੰ ਸੂਚਨਾ...
ਹਰਿਆਣਾ। ਮਾਪਿਆਂ ਦਾ ਸਾਇਆ ਛੋਟੀ ਉਮਰ ਵਿੱਚ ਹੀ ਸਿਰ ਤੋਂ ਉੱਠ ਜਾਣ ਕਾਰਨ ਪਰਿਵਾਰਕ ਮੈਂਬਰਾਂ ਨੇ 15 ਸਾਲਾ ਇਕਲੌਤੀ ਧੀ ਯਸ਼ੋਧਰਾ ਦੀ ਜਾਨ ਨੂੰ ਵੀ ਖਤਰਾ ਦੱਸਿਆ ਹੈ। ਯਸ਼ੋਧਰਾ ਦੇ ਪਿਤਾ ਦੀ ਮੌਤ ਛੇ ਸਾਲਾਂ ਤੱਕ ਰਹੱਸ ਬਣੀ ਰਹੀ ਅਤੇ ਹੁਣ ਮਾਂ ਸੋਨਾਲੀ ਫੋਗਾਟ ਦੇ ਕਤਲ ਦੇ ਕਾਰਨਾਂ ਦਾ ਖੁਲਾਸਾ ਨਹੀਂ ਹੋਇਆ ਹੈ। ਯਸ਼ੋਧਰਾ ਦੀ ਸਕਿਓਰਿਟੀ ਯਕੀਨੀ ਬਣਾਉਣ ਲਈ...
ਅੰਮ੍ਰਿਤਸਰ| ਦਿਹਾਤੀ ਪੁਲਿਸ ਨੇ ਅੱਜ ਜੱਗੂ ਭਗਵਾਨਪੁਰੀਆ ਗੈਂਗ ਦੇ ਤਿੰਨ ਸ਼ੂਟਰ ਤੇ ਤਿੰਨ ਨਸ਼ਾ ਤਸਕਰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਸ਼ੂਟਰ ਕਿਸੇ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ 'ਚ ਸਨ। ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਇਨ੍ਹਾਂ ਸ਼ੂਟਰਾਂ/ਤਸਕਰਾਂ ਕੋਲੋਂ ਪੰਜ ਹਥਿਆਰ, ਡੇਢ ਕਿਲੋ ਹੈਰੋਇਨ ਤੇ 9 ਲੱਖ ਰੁਪਏ ਡਰੱਗ ਮਨੀ ਬਰਾਮਦ ਕੀਤੀ ਹੈ। ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਐਸਐਸਪੀ...
ਬਠਿੰਡਾ | ਗੈਂਗਸਟਰ ਗੋਲਡੀ ਬਰਾੜ ਵੱਲੋਂ ਇੰਟਰਨੈਟ ਮੀਡੀਆ ‘ਤੇ ਬਠਿੰਡਾ ਕੇਂਦਰੀ ਜੇਲ੍ਹ ਡਿਪਟੀ ਸੁਪਰਡੈਂਟ ਨੂੰ ਦਿੱਤੀ ਗਈ ਧਮਕੀ ‘ਤੇ ਜੇਲ ਮੰਤਰੀ ਹਰਜੋਤ ਸਿੰਘ ਬੈਂਸ ਨੇ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਲ੍ਹਾਂ ਵਿਚ ਵੀਆਈਪੀ ਸਹੂਲਤਾਂ ਤੇ ਪਿਜ਼ਾ ਮਿਲਣ ਦੇ ਦਿਨ ਹੁਣ ਗਏ, ਹੁਣ ਜੇਲ੍ਹਾਂ ਅਸਲ ਵਿਚ ਸੁਧਾਰ ਗ੍ਰਹਿ ਬਣ ਜਾਣਗੀਆਂ। ਉਨ੍ਹਾਂ ਕਿਹਾ ਕਿ ਜਦੋਂ ਤੋਂ ਮੁੱਖ ਮੰਤਰੀ ਭਗਵੰਤ ਮਾਨ ਨੇ...
ਬਟਾਲਾ| ਪਿੰਡ ਹਸਨਪੁਰਾ ਦਾ ਰਹਿਣ ਵਾਲਾ 32 ਸਾਲਾ ਨੌਜਵਾਨ ਮਲਕੀਤ ਸਿੰਘ ਜੋ ਕਿ ਪਿਛਲੇ 7 ਸਾਲਾਂ ਤੋਂ ਹਾਂਗਕਾਂਗ ‘ਚ ਰਹਿ ਰਿਹਾ ਸੀ, ਦੇ ਘਰ ਪਰਿਵਾਰ ਨੂੰ ਬੀਤੇ ਦਿਨੀਂ ਉਸਦੇ ਨਾਲ ਰਹਿਣ ਵਾਲੇ ਪਿੰਡ ਦੇ ਹੀ ਉਸਦੇ ਸਾਥੀ ਜੋ ਹਾਂਗਕਾਂਗ ਵਿਚ ਉਸਦੇ ਨਾਲ ਰਹਿੰਦੇ ਹਨ, ਕੋਲੋਂ ਇਹ ਸੁਨੇਹਾ ਮਿਲਿਆ ਕਿ ਮਲਕੀਤ ਦੀ ਸਮੁੰਦਰ ‘ਚ ਨਹਾਉਂਦੇ ਹੋਏ ਡੁੱਬਣ ਨਾਲ ਮੌਤ ਹੋ...
ਜਲੰਧਰ | ਪੁਲੀਸ ਦੇ ਸੀਆਈਏ ਸਟਾਫ਼ ਨੇ ਦੋਆਬਾ ਚੌਕ ਨੇੜਿਓਂ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਇੱਕ ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਇਹ ਸਮੱਗਲਰ ਲੱਕ ਨਾਲ ਬੰਨ੍ਹੀ ਹੈਰੋਇਨ ਦੀ ਖੇਪ ਪੈਦਲ ਹੀ ਪਹੁੰਚਾਉਣ ਜਾ ਰਿਹਾ ਸੀ, ਜਦੋਂ ਪੁਲਿਸ ਨੇ ਦਬੋਚ ਲਿਆ।ਮੁਲਜ਼ਮ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ। ਪੁਲਿਸ ਕਮਿਸ਼ਨਰ ਜਲੰਧਰ ਗੁਰਸ਼ਾਨ ਸਿੰਘ...
ਜਲੰਧਰ | ਲੰਪੀ ਸਕਿਨ ਦਾ ਕਹਿਰ ਜਾਰੀ ਹੈ। ਇਸ ਚਮੜੀ ਦੀ ਬੀਮਾਰੀ ਨਾਲ ਰੋਜ਼ਾਨਾ ਵੱਡੀ ਗਿਣਤੀ ਵਿਚ ਪਸ਼ੂਆਂ ਦੀ ਮੌਤ ਹੋ ਰਹੀ ਹੈ। ਅਜਿਹਾ ਹੀ ਇਕ ਮਾਮਲਾ ਜ਼ਿਲ੍ਹਾ ਜਲੰਧਰ ਤੋਂ ਸਾਹਮਣੇ ਆਇਆ ਹੈ ਜਿਥੇ ਪਸ਼ੂ ਮੇਲਿਆਂ ਵਿਚ ਆਪਣੇ ਮਾਲਕ ਲਈ 45 ਬਾਈਕ ਅਤੇ ਇੱਕ ਟਰੈਕਟਰ ਇਨਾਮ ਜਿੱਤਣ ਵਾਲੇ ਬਲਦ ‘ਸਿਕੰਦਰ’ ਦੀ ਚਮੜੀ ਰੋਗ ਨਾਲ ਮੌਤ ਹੋ ਗਈ, ਜਿਸ ਤੋਂ...
ਮੁਕਤਸਰ | ਪੰਜਾਬ ਵਿਚ ਕਿਸਾਨਾਂ ਦੀ ਆਤਮਹੱਤਿਆ ਦੇ ਮਾਮਲੇ ਘੱਟ ਨਹੀਂ ਰਹੇ ਹਨ। ਪਿਛਲੇ ਸਾਲ ਨਰਮੇ ਦੀ ਬਰਬਾਦ ਹੋਈ ਫਸਲ ਦੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਡੀਸੀ ਦਫਤਰ ਦੇ ਸਾਹਮਣੇ ਚੱਲ ਰਹੇ ਧਰਨੇ ਦੌਰਾਨ ਇਕ ਕਿਸਾਨ ਨੇ ਜ਼ਹਿਰੀਲੀ ਦਵਾਈ ਨਿਗਲ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਬਿੰਦਰ ਸਿੰਘ (65 ਸਾਲ) ਪੁੱਤਰ ਉਜਾਗਰ ਸਿੰਘ ਵਾਸੀ ਪਿੰਡ ਰਾਏਕੇ ਕਲਾਂ...
ਮਾਨਸਾ| ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਗੈਂਗਸਟਰਾਂ ਅਤੇ ਆਮ ਆਦਮੀ ਪਾਰਟੀ (ਆਪ) ਸਰਕਾਰ ਨਾਲ ਮਿਲ ਰਹੇ ਟ੍ਰੀਟਮੇਂਟ ‘ਤੇ ਇੱਕ ਵਾਰ ਫਿਰ ਸਵਾਲ ਖੜ੍ਹੇ ਕੀਤੇ ਹਨ। ਬਲਕੌਰ ਸਿੰਘ ਨੇ ਦੱਸਿਆ ਕਿ ਲਾਰੈਂਸ ਇੱਕ ਲੱਖ ਬੂਟ ਪਾ ਕੇ ਅਦਾਲਤ ਵਿੱਚ ਆਉਂਦਾ ਹੈ। ਮੇਰਾ ਪੁੱਤਰ 100 ਰੁਪਏ ਦੀਆਂ ਚੱਪਲਾਂ ਪਾ ਕੇ ਘੁੰਮਦਾ ਰਹਿੰਦਾ ਸੀ। ਉਨ੍ਹਾਂ ਸਵਾਲ ਕੀਤਾ ਕਿ ਸਰਕਾਰ ਮੈਨੂੰ ਦੱਸੇ...
ਉਤਰਾਖੰਡ। ਉਤਰਾਖੰਡ ਵਿਚ ਅੱਜ ਸਵੇਰੇ ਵੱਡਾ ਹਾਦਸਾ ਵਾਪਰ ਗਿਆ। ਕਿਛਾ ਕੋਲ ਸੰਗਤ ਨਾਲ ਭਰੀ ਟਰਾਲੀ ਪਲਟਣ ਨਾਲ 8 ਲੋਕਾਂ ਦੀ ਮੌਤ ਹੋ ਗਈ ਤੇ 37 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਊਧਮ ਸਿੰਘ ਨਗਰ ਜ਼ਿਲ੍ਹੇ ਕੋਲ ਹੋਏ ਇਸ ਹਾਦਸੇ ਦੀ ਖਬਰ ਫੈਲਦੇ ਹੀ ਮੌਕੇ ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਮੌਕੇ ‘ਤੇ ਪੁਲਿਸ ਤੇ ਜ਼ਿਲ੍ਹਾ...
- Advertisement -

MOST POPULAR