Home Blog Page 1480
ਜਲੰਧਰ| ਸ਼ਹਿਰ ਦੇ ਨਾਲ ਲੱਗਦੇ ਪਿੰਡ ਫੋਲੜੀਵਾਲ 'ਚ ਪਿਤਾ ਨੇ 6 ਮਹੀਨੇ ਦੀ ਬੱਚੀ ਦਾ ਕਤਲ ਕਰ ਕੇ ਜ਼ਮੀਨ 'ਚ ਦੱਬ ਦਿੱਤਾ। ਕਤਲ ਤੋਂ ਪਹਿਲਾਂ ਮਾਸੂਮ ਨਾਲ ਬਲਾਤਕਾਰ ਕੀਤਾ। ਬੱਚੀ ਦੀ ਲਾਸ਼ ਦਾ ਬੁੱਧਵਾਰ ਨੂੰ ਸਿਵਲ ਹਸਪਤਾਲ 'ਚ ਪੋਸਟਮਾਰਟਮ ਕਰਵਾਇਆ ਗਿਆ। ਪੋਸਟਮਾਰਟਮ ਵਿੱਚ ਬਲਾਤਕਾਰ ਦੀ ਪੁਸ਼ਟੀ ਹੋਈ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ। ਪੁਲਿਸ ਨੇ...
ਗੁਰਦਾਸਪੁਰ|ਬਟਾਲਾ ਦੇ ਨਜ਼ਦੀਕੀ ਸਰਹੱਦੀ ਕਸਬਾ ਸ਼ਿਕਾਰ ਮਾਛੀਆ ਵਿਖੇ ਬੀ.ਐਸ.ਐਫ. ਚੈੱਕ ਪੋਸਟ 'ਚ ਤਾਇਨਾਤ ਜਵਾਨ ਨੇ ਫਾਹਾ ਲੈਕੇ ਆਤਮ ਹੱਤਿਆ ਕਰ ਲਈ। ਮ੍ਰਿਤਕ ਦੀ ਦੇਹ ਦਾ ਪੋਸਟਮਾਰਟਮ ਕਰਨ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਲਿਆਂਦਾ ਗਿਆ। ਸਿਵਲ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਬਟਾਲਾ ਦੇ ਸਰਹੱਦੀ ਹਲਕਾ ਡੇਰਾ ਬਾਬਾ ਨਾਨਕ ਦੇ ਅਧੀਨ ਪੈਂਦੀ ਬੀ.ਐਸ.ਐਫ. ਦੀ ਸ਼ਿਕਾਰ ਮਾਛੀਆ ਚੈੱਕ ਪੋਸਟ ਚ ਬੀ.ਐਸ.ਐਫ....
ਜਲੰਧਰ। ਜਲੰਧਰ ਨਗਰ ਨਿਗਮ ਹੁਣ ਨਾਜਾਇਜ਼ ਨਿਰਮਾਣ ਉਤੇ ਕਿਸੇ ਨੂੰ ਵੀ ਬਖਸ਼ਣ ਦੇ ਮੂਡ ਵਿਚ ਨਹੀਂ ਹੈ। ਇਹੀ ਕਾਰਨ ਹੈ ਕਿ ਨਗਰ ਨਿਗਮ ਦੀ ਬਿਲਡਿੰਗ ਬ੍ਰਾਂਚ ਦੇਖ ਰਹੀ ਸਹਾਇਕ ਕਮਿਸ਼ਨਰ ਨੇ ਜਲੰਧਰ ਵੈਸਟ ਦੇ ਇਲਾਕੇ ਵਿਚ ਸਥਾਨਕ ਵਿਧਾਇਕ ਸ਼ੀਤਲ ਅੰਗੁਰਾਲ ਦੇ ਖਾਸਮਖਾਸ ਨੂੰ ਬਣਾਏ ਗਏ ਭਵਨਾਂ ਉਤੇ ਨੋਟਿਸ ਜਾਰੀ ਕੀਤਾ ਹੈ।ਨਗਰ ਨਿਗਮ ਨੇ ਉਸ ਐਂਪਾਇਰ ਹਵੇਲੀ ਦੇ ਮਾਲਕ ਨੂੰ...
ਕੈਨੇਡਾ| ਨਸ਼ਾ, ਹਥਿਆਰ ਅਤੇ ਗੈਂਗਸਟਰਬਾਦ ਦੀ ਜੋ ਖੇਡ ਪੰਜਾਬ ਵਿੱਚ ਚੱਲ ਰਹੀ ਹੈ, ਉਹ ਹੀ ਸਾਰੀ ਖੇਡ ਵਿਦੇਸ਼ੀ ਧਰਤੀ ਕੈਨੇਡਾ ਵਿੱਚ ਪੰਜਾਬੀਆਂ ਨੇ ਸ਼ੁਰੂ ਕੀਤੀ ਹੈ। ਪਿਛਲੇ ਦਿਨੀਂ ਕੈਨੇਡਾ ਸਰਕਾਰ ਨੇ ਗੈਂਗਸਟਰਾਂ ਦੀ ਸੂਚੀ ਜਾਰੀ ਕੀਤੀ ਹੈ, ਜੋ ਉਨ੍ਹਾਂ ਦੇ ਦੇਸ਼ ਵਿੱਚ ਹੈ, ਜਿਨ੍ਹਾਂ ਨੂੰ ਸਰਕਾਰ ਜਲਦ ਹੀ ਕੈਨੇਡਾ ਤੋਂ ਡਿਪੋਰਟ ਕਰਨ ਵਾਲੀ ਹੈ। ਹੁਣ ਕੈਨੇਡਾ ਵਿੱਚ ਪੰਜਾਬੀਆਂ ਦੀ...
ਅੰਮ੍ਰਿਤਸਰ। ਪੰਜਾਬ ਵਿਚ ਨਸ਼ੇ ਦੀ ਵਿਕਰੀ ਲਗਾਤਾਰ ਜਾਰੀ ਹੈ, ਜਿਸ ਦੇ ਚਲਦਿਆਂ ਨੌਜਵਾਨ ਨਸ਼ੇ ਦੀ ਦਲਦਲ ਵਿੱਚ ਧੱਸਦੇ ਜਾ ਰਹੇ ਹਨ। ਨੌਜਵਾਨਾਂ ਦੀ ਹੀਰਿਆਂ ਤੋਂ ਅਨਮੋਲ ਜਵਾਨੀ ਨੂੰ ਬਰਬਾਦ ਕਰਨ ਵਿਚ ਨਸ਼ਾ ਤਸਕਰ ਕੋਈ ਕਸਰ ਨਹੀਂ ਛੱਡ ਰਹੇ। ਪਿਛਲੇ ਦਿਨੀਂ ਅੰਮ੍ਰਿਤਸਰ ਦੇ ਮਕਬੂਲਪੁਰਾ ਅਤੇ ਹੋਰ ਇਲਾਕਿਆਂ ਤੋਂ ਕਈ ਨੌਜਵਾਨਾਂ ਦੀਆਂ ਵੀਡਿਓ ਵਾਇਰਲ ਹੋਈਆਂ ਜਿਹੜੇ ਕਿ ਨਸ਼ੇ ਦੇ ਟੀਕੇ ਲਗਾ ਕੇ...
ਅੰਮ੍ਰਿਤਸਰ। 9 ਨਵੰਬਰ ਨੂੰ ਐਸਜੀਪੀਸੀ ਦਾ ਦਾ ਜਨਰਲ ਚੋਣ ਇਜਲਾਸ ਹੋਣ ਜਾ ਰਿਹਾ ਹੈ। ਜਿਸ ਕਾਰਨ ਬੀਬੀ ਜਗੀਰ ਕੌਰ ਤੇ ਧਾਮੀ ਆਹਮੋ- ਸਾਹਮਣੇ ਹੋ ਗਏ ਹਨ । ਜਿਸ ‘ਚ ਬੀਬੀ ਜਗੀਰ ਕੌਰ ਚੋਣ ਲੜਨ ‘ਤੇ ਬਜ਼ਿੱਦ ਹਨ। ਬੀਬੀ ਜਗੀਰ ਕੌਰ ਨੇ ਆਪਣੇ ਬਾਗੀ ਤੇਵਰ ਦਿਖਾਉਂਦਿਆਂ ਕਿਹਾ ਕਿ ਪੁੱਛਿਆ ਸਭ ਨੂੰ ਜਾਂਦਾ ਪਰ ਅਧਿਕਾਰ ਲੈ ਲਏ ਜਾਂਦੇ ਹਨ। ਬੀਬੀ ਜਗੀਰ...
ਕੈਨੇਡਾ/ਚੰਡੀਗੜ੍ਹ| ਪੰਜਾਬੀ ਫ਼ਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਦੀ ਭੈਣ ਰੁਬੀਨਾ ਬਾਜਵਾ ਅੱਜ ਗੁਰਬਖਸ਼ ਸਿੰਘ ਚਾਹਲ ਨਾਲ ਵਿਆਹ ਦੇ ਬੰਧਨ 'ਚ ਬੱਝ ਗਈ ਹੈ। ਦੋਵਾਂ ਨੇ 26 ਅਕਤੂਬਰ ਨੂੰ (ਕੈਨੇਡਾ ਦੇ ਸਮੇਂ ਅਨੁਸਾਰ) ਵਿਆਹ ਕੀਤਾ ਹੈ, ਜਿਸ ਦੀਆਂ ਬੇਹੱਦ ਖੂਬਸੂਰਤ ਤਸਵੀਰਾਂ ਸਾਹਮਣੇ ਆਈਆਂ ਹਨ। ਇਹ ਤਸਵੀਰਾਂ ਰੁਬੀਨਾ ਨੇ ਆਪਣੇ ਵਿਆਹ ਤੋਂ ਠੀਕ ਕੁੱਝ ਘੰਟੇ ਪਹਿਲਾਂ ਸ਼ੇਅਰ ਕੀਤੀਆਂ ਸਨ।...
ਟੈਕਸਾਸ (ਅਮਰੀਕਾ)। ਟੈਕਸਾਸ ਸੂਬੇ 'ਚ ਜਿਊਰੀ ਨੇ ਅਮਰੀਕਾ ਦੇ ਪਹਿਲੇ ਦਸਤਾਰਧਾਰੀ ਸਿੱਖ ਪੁਲਿਸ ਅਧਿਕਾਰੀ ਸੰਦੀਪ ਧਾਲੀਵਾਲ ਦੇ ਕਤਲ ਦੇ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਸਥਾਨਿਕ ਨਿਊਜ਼ ਦੀ ਰਿਪੋਰਟ ਅਨੁਸਾਰ, ਸੰਦੀਪ ਧਾਲੀਵਾਲ ਜੋ ਹੈਰਿਸ ਕਾਉਂਟੀ ਵਿਭਾਗ ਦਾ ਪਹਿਲਾ ਸਿੱਖ ਡਿਪਟੀ ਸੀ, ਨੂੰ ਸਤੰਬਰ 2019 ਵਿੱਚ ਡਿਊਟੀ ਦੌਰਾਨ ਕਤਲ ਕਰ ਦਿੱਤਾ ਗਿਆ ਸੀ। ਪੁਲਿਸ ਅਧਿਕਾਰੀ ਸੰਦੀਪ ਧਾਲੀਵਾਲ ਦਸ...
ਚੰਡੀਗੜ੍ਹ/ਜਲੰਧਰ/ਲੁਧਿਆਣਾ| ਪੰਜਾਬ ਸਰਕਾਰ ਨੇ ਸੂਬੇ ਵਿੱਚ ਖਾਦਾਂ ਅਤੇ ਕੀਟਨਾਸ਼ਕਾਂ ਦੇ ਨਵੇਂ ਲਾਇਸੈਂਸ ਜਾਰੀ ਕਰਨ 'ਤੇ ਪੂਰਨ ਰੂਪ ਵਿੱਚ ਪਾਬੰਦੀ ਲਗਾ ਦਿੱਤੀ ਹੈ। ਪੰਜਾਬ ਸਰਕਾਰ ਵੱਲੋਂ ਬਕਾਇਦਾ ਇਸਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ। ਇਸ ਨਵੇਂ ਫ਼ੈਸਲੇ ਤੋਂ ਲਾਇਸੈਂਸ ਲੈਣ ਦੇ ਇੱਛੁਕ ਕਾਰੋਬਾਰੀ ਪ੍ਰੇਸ਼ਾਨ ਹੋ ਗਏ ਹਨ। ਸਰਕਾਰ ਵੱਲੋਂ ਇਸ ਨੂੰ ਨਕਲੀ ਬੀਜ਼ਾਂ ਅਤੇ ਖਾਦਾਂ ਵਿਰੁੱਧ ਚੁੱਕਿਆ ਕਦਮ...
ਜਲੰਧਰ|ਪਿੰਡ ਕਾਨਪੁਰ ਨੇੜੇ ਕੂੜੇ ਦੇ ਢੇਰ 'ਚ ਲਾਸ਼ ਮਿਲਣ ਕਾਰਨ ਸਨਸਨੀ ਫੈਲ ਗਈ। ਇਸ ਦਾ ਪਤਾ ਉਦੋਂ ਲੱਗਾ ਜਦੋਂ ਲੋਕ ਸਵੇਰੇ ਸੈਰ ਕਰ ਰਹੇ ਸਨ। ਉਨ੍ਹਾਂ ਦੇਖਿਆ ਕਿ ਕੂੜੇ ਦੇ ਢੇਰ 'ਤੇ ਇਕ ਵਿਅਕਤੀ ਦੀ ਲਾਸ਼ ਪਈ ਸੀ। ਉਨ੍ਹਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਮੌਕੇ 'ਤੇ ਪਹੁੰਚੀ ਥਾਣਾ ਮਕਸੂਦਾ ਦੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ...
- Advertisement -

MOST POPULAR