Home Blog Page 119
ਜਲੰਧਰ/ਪਟਿਆਲਾ, 2 ਫਰਵਰੀ | ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਅੱਜ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਅਦਾਲਤ ਨੇ ਆਮਦਨ ਤੋਂ ਵੱਧ ਜਾਇਦਾਦ ਹੋਣ ਦੇ ਮਾਮਲੇ ਵਿੱਚ ਮਜੀਠੀਆ ਦੀ ਜ਼ਮਾਨਤ ਅਰਜ਼ੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਹ ਪਿਛਲੇ ਸੱਤ ਮਹੀਨਿਆਂ ਤੋਂ ਪਟਿਆਲਾ ਦੀ ਨਾਭਾ ਜੇਲ੍ਹ ਵਿੱਚ ਬੰਦ ਸਨ। ਜਸਟਿਸ ਵਿਕਰਮ ਨਾਥ ਅਤੇ...
ਗੁਰਦਾਸਪੁਰ, 2 ਫਰਵਰੀ | ਪਿੰਡ ਨਾਥੂ ਖਹਿਰਾ ਦੇ 36 ਸਾਲਾ ਨੌਜਵਾਨ ਮਨਦੀਪ ਸਿੰਘ ਦੀ ਸਊਦੀ ਅਰਬ ਵਿੱਚ ਰਹੱਸਮਈ ਹਾਲਾਤ ਵਿੱਚ ਮੌਤ ਹੋਣ ਦੀ ਖਬਰ ਸਾਹਮਣੇ ਅਈ ਹੈ। ਰੋਜ਼ੀ-ਰੋਟੀ ਕਮਾਉਣ ਗਏ ਨੌਜਵਾਨ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਅਤੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਪਰਿਵਾਰ ਨੇ ਦੱਸਿਆ ਕਿ ਮਨਦੀਪ ਸਿੰਘ ਨੂੰ...
ਲੁਧਿਆਣਾ, 2 ਫਰਵਰੀ | ਬਹਾਦਰ ਕੇ ਰੋਡ ਸਥਿਤ ਸਬਜ਼ੀ ਮੰਡੀ ਵਿੱਚ ਐਤਵਾਰ ਸ਼ਾਮ ਉਸ ਵੇਲੇ ਦਹਿਸ਼ਤ ਫੈਲ ਗਈ, ਜਦੋਂ ‘ਫੜ’ (ਜਗ੍ਹਾ) ’ਤੇ ਕਬਜ਼ਾ ਕਰਨ ਨੂੰ ਲੈ ਕੇ ਆੜ੍ਹਤੀਆਂ ਦੇ ਦੋ ਗੁੱਟ ਆਪਸ ਵਿੱਚ ਭਿੜ ਗਏ। ਇਸ ਖ਼ੂਨੀ ਝੜਪ ਦੌਰਾਨ ਇੱਕ ਆੜ੍ਹਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਹੈ, ਜਿਸ ਨੂੰ ਨਾਜ਼ੁਕ ਹਾਲਤ ਵਿੱਚ ਨਿੱਜੀ ਹਸਪਤਾਲ ਰੈਫਰ ਕੀਤਾ ਗਿਆ ਹੈ। ਪੀੜਤ...
ਜਲੰਧਰ, 2 ਫਰਵਰੀ | ਬਾਇਓ ਗੈਸ ਅਤੇ ਸੀਐਨਜੀ ਪਲਾਂਟ ਲਗਾਉਣ ਦੇ ਫੈਸਲੇ ਵਿਰੁੱਧ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਅਤੇ ਇਲਾਕੇ ਦੀਆਂ ਸਮੂਹ ਨਗਰ ਪੰਚਾਇਤਾਂ ਨੇ ਆਰ-ਪਾਰ ਦੀ ਲੜਾਈ ਦਾ ਐਲਾਨ ਕਰ ਦਿੱਤਾ ਹੈ। ਇਸ ਫੈਸਲੇ ਦੇ ਰੋਸ਼ ਵਜੋਂ ਅੱਜ ਪ੍ਰਦਰਸ਼ਨਕਾਰੀਆਂ ਵੱਲੋਂ ਅੰਮ੍ਰਿਤਸਰ-ਦਿੱਲੀ ਨੈਸ਼ਨਲ ਹਾਈਵੇਅ ਨੇੜੇ (ਮੈਕਡੋਨਲਡ, ਫਗਵਾੜਾ ਰੋਡ) ਜਾਮ ਕੀਤਾ ਜਾਵੇਗਾ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋਣ ਦੇ ਆਸਾਰ ਹਨ। ਡੇਅਰੀ ਕੰਪਲੈਕਸ ਐਸੋਸੀਏਸ਼ਨ...
ਜਲੰਧਰ, 2 ਫਰਵਰੀ | ਬਸਤੀ ਗੁਜ਼ਾਂ ਇਲਾਕੇ ਵਿੱਚ ਅਪਰਾਧੀਆਂ ਨੇ ਦਿਨ-ਦਿਹਾੜੇ ਦਹਿਸ਼ਤ ਫੈਲਾਉਂਦਿਆਂ ਇੱਕ ਜਵੈਲਰ ’ਤੇ ਜਾਨਲੇਵਾ ਹਮਲਾ ਕਰ ਦਿੱਤਾ। ਜਾਣਕਾਰੀ ਮੁਤਾਬਕ ਹਮਲਾਵਰਾਂ ਨੇ ਕੁਝ ਦਿਨ ਪਹਿਲਾਂ ਜਵੈਲਰ ਤੋਂ 20 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ ਅਤੇ ਮੰਗ ਪੂਰੀ ਨਾ ਹੋਣ ’ਤੇ ਅੱਜ ਦੁਕਾਨ ਵਿੱਚ ਵੜ ਕੇ ਇਸ ਖ਼ੂਨੀ ਵਾਰਦਾਤ ਨੂੰ ਅੰਜਾਮ ਦਿੱਤਾ। ਗੰਭੀਰ ਰੂਪ ਵਿੱਚ ਜ਼ਖ਼ਮੀ ਜਵੈਲਰ ਨੂੰ ਤੁਰੰਤ ਨਿੱਜੀ...
ਨਡਾਲਾ (ਕਪੂਰਥਲਾ), 1 ਫਰਵਰੀ | ਕਸਬਾ ਨਡਾਲਾ ਦੇ ਬੇਗੋਵਾਲ ਰੋਡ ਸਥਿਤ ਵਾਲੀਆ ਹਸਪਤਾਲ ਵਿੱਚ ਉਸ ਸਮੇਂ ਅਫਰਾ-ਤਫਰੀ ਮਚ ਗਈ ਜਦੋਂ ਇੱਕ ਮਰੀਜ਼ ਨੇ ਇਲਾਜ ਦੀ ਬਕਾਇਆ ਰਕਮ ਮੰਗਣ ’ਤੇ ਗੁੱਸੇ ਵਿੱਚ ਆ ਕੇ ਹਸਪਤਾਲ ਅੰਦਰ ਭੰਨਤੋੜ ਕਰ ਦਿੱਤੀ। ਦੋਸ਼ੀ ਵੱਲੋਂ ਦਾਤਰ ਨਾਲ ਵਾਰ ਕਰਦਿਆਂ ਹਸਪਤਾਲ ਦੇ ਸ਼ੀਸ਼ੇ ਤੋੜੇ ਗਏ, ਜਿਸ ਕਾਰਨ ਡਾਕਟਰ, ਸਟਾਫ ਨਰਸਾਂ ਅਤੇ ਮਰੀਜ਼ਾਂ ਨੂੰ ਜਾਨ ਬਚਾ...
ਲੁਧਿਆਣਾ, 1 ਫਰਵਰੀ | ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਲੁਧਿਆਣਾ ਦੇ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਟਰਮੀਨਲ ਇਮਾਰਤ ਦੇ ਉਦਘਾਟਨ ਮੌਕੇ ਭਾਰਤ ਸਰਕਾਰ ਨੂੰ ਹਵਾਈ ਅੱਡੇ ਦਾ ਨਾਮ ਮਹਾਨ ਸ਼ਹੀਦ, ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਮ 'ਤੇ ਰੱਖਣ ਦੀ ਮੰਗ ਨੂੰ ਦੁਹਰਾਉਂਦਿਆਂ ਕਿਹਾ ਕਿ ਇਹ ਕਦਮ ਭਾਰਤ ਦੇ ਆਜ਼ਾਦੀ ਸੰਗਰਾਮ ਦੇ ਸਭ ਤੋਂ ਛੋਟੀ ਉਮਰ ਦੇ...
ਚੰਡੀਗੜ੍ਹ/ਜਲੰਧਰ, 1 ਫਰਵਰੀ | ਪੰਜਾਬ ਬਚਾਓ ਮੋਰਚਾ ਵੱਲੋਂ ਪ੍ਰਧਾਨ ਤੇਜਸਵੀ ਮਿਨਹਾਸ ਦੀ ਅਗਵਾਈ 'ਚ ਸੈਕਟਰ 17 ਵਿੱਚ ਅੰਧਵਿਸ਼ਵਾਸ, ਧੋਖਾਧੜੀ ਵਾਲੀਆਂ ਧਾਰਮਿਕ ਗਤੀਵਿਧੀਆਂ ਅਤੇ ਧਰਮ ਪਰਿਵਰਤਨਾਂ ਖ਼ਿਲਾਫ਼ ਪ੍ਰਦਰਸ਼ਨ ਅਤੇ ਮੋਮਬੱਤੀ ਮਾਰਚ ਕੀਤਾ ਗਿਆ। ਇਹ ਪ੍ਰਦਰਸ਼ਨ ਉਹਨਾਂ “ਖੁਦ-ਘੋਸ਼ਿਤ ਗੋਡਮੈਨਾਂ” ਅਤੇ “ਚਮਤਕਾਰੀ ਪਾਸਟਰਾਂ” ਦੇ ਖ਼ਿਲਾਫ਼ ਸੀ, ਜਿਹੜੇ ਨਿੱਜੀ ਅਤੇ ਆਰਥਿਕ ਲਾਭ ਲਈ ਝੂਠੇ ਚਮਤਕਾਰਾਂ, ਭ੍ਰਮਕ ਪ੍ਰਚਾਰ ਅਤੇ ਡਰ ਦਾ ਮਾਹੌਲ ਬਣਾਉਣ ਦੇ ਦੋਸ਼ਾਂ...
ਆਦਮਪੁਰ/ਜਲੰਧਰ, 1 ਫਰਵਰੀ | ਪੰਜਾਬ ਦੇ ਹਵਾਈ ਸਫ਼ਰ ਦੇ ਇਤਿਹਾਸ ਵਿੱਚ ਅੱਜ ਇੱਕ ਨਵਾਂ ਅਧਿਆਇ ਜੁੜ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਜਲੰਧਰ ਦੇ ਆਦਮਪੁਰ ਹਵਾਈ ਅੱਡੇ ਦਾ ਨਾਂ ਅਧਿਕਾਰਤ ਤੌਰ 'ਤੇ ਬਦਲ ਕੇ 'ਸ੍ਰੀ ਗੁਰੂ ਰਵਿਦਾਸ ਜੀ ਹਵਾਈ ਅੱਡਾ, ਆਦਮਪੁਰ' ਕਰ ਦਿੱਤਾ ਹੈ। ਇਹ ਐਲਾਨ ਉਨ੍ਹਾਂ ਨੇ ਸ੍ਰੀ ਗੁਰੂ ਰਵਿਦਾਸ ਜੀ ਦੇ 649ਵੇਂ ਪ੍ਰਕਾਸ਼ ਪੁਰਬ ਦੇ ਪਵਿੱਤਰ...
ਜਲੰਧਰ, 1 ਫਰਵਰੀ |  ਬਸਤੀ ਬਾਵਾ ਖੇਲ ਇਲਾਕੇ ਦੇ ਬਾਬਾ ਬੁੱਢਾ ਜੀ ਪੁਲ ਨੇੜੇ ਨਹਿਰ ਵਿੱਚੋਂ ਇੱਕ ਅਣਪਛਾਤੇ ਨਿਆਣੇ ਦੀ ਲਾਸ਼ ਲੱਭਣ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਮ੍ਰਿਤਕ ਬੱਚੇ ਦੀ ਉਮਰ ਮਹਿਜ਼ 2-3 ਮਹੀਨੇ ਹੋਣ ਦਾ ਅੰਦਾਜ਼ਾ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ ਅਤੇ ਅਣਪਛਾਤੇ...
- Advertisement -

MOST POPULAR