Home Blog Page 1007
ਨਵੀਂ ਦਿੱਲੀ | ਦਿੱਲੀ ਦੇ ਪੁਸ਼ਪ ਵਿਹਾਰ ਦੇ ਅੰਮ੍ਰਿਤਾ ਸਕੂਲ ਨੂੰ ਮੰਗਲਵਾਰ ਸਵੇਰੇ ਇਕ ਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ, ਜਿਸ ਕਾਰਨ ਪੂਰੇ ਸਕੂਲ ਵਿਚ ਹੜਕੰਪ ਮੱਚ ਗਿਆ। ਘਟਨਾ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਪੁਲਿਸ ਤੇ ਬੰਬ ਨਿਰੋਧਕ ਦਸਤਾ ਸਕੂਲ ਪਹੁੰਚ ਗਿਆ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸਕੂਲ ਨੂੰ ਸਾਵਧਾਨੀ...
ਚੰਡੀਗੜ੍ਹ| ਚੰਡੀਗੜ੍ਹ ਸੈਕਟਰ 15 ਸਥਿਤ ਆਸ਼ਿਆਨਾ (ਚਿਲਡਰਨ ਹੋਮ) ਤੋਂ ਤਿੰਨ ਅਡਲਟ ਲੜਕੀਆਂ ਅਚਾਨਕ ਗਾਇਬ ਹੋ ਗਈਆਂ। ਆਸ਼ਿਆਨਾ ਪ੍ਰਬੰਧਕਾਂ ਵਿਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਇਕੋ ਸਮੇਂ ਤਿੰਨ ਲੜਕੀਆਂ ਦੇ ਲਾਪਤਾ ਹੋਣ ਦਾ ਪਤਾ ਲੱਗਾ। ਸਾਰੇ ਮੁਲਾਜ਼ਮ ਅਤੇ ਅਧਿਕਾਰੀ ਲੜਕੀਆਂ ਦੀ ਭਾਲ ਕਰਨ ਲੱਗੇ।ਲੜਕੀਆਂ ਦੇ ਗੁੰਮ ਹੋਣ ਦਾ ਪਤਾ 15 ਮਈ ਨੂੰ ਲੱਗਾ ਸੀ ਕਈ ਘੰਟਿਆਂ ਦੀ ਕੋਸ਼ਿਸ਼ ਤੋਂ...
ਟੋਰਾਂਟੋ | ਇੱਕ 21 ਸਾਲਾ ਕੈਨੇਡੀਅਨ ਵਿਅਕਤੀ ਨੂੰ 2021 ਵਿੱਚ ਨੋਵਾ ਸਕੋਸ਼ੀਆ (Nova Scotia) ਸੂਬੇ ਵਿੱਚ ਬਿਨਾਂ ਕਿਸੇ ਗੱਲ ਤੋਂ ਪੰਜਾਬੀ ਨੌਜਵਾਨ ਨੂੰ ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰਨ ਦੇ ਦੋਸ਼ ਵਿੱਚ ਨੌਂ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ। ਇਕ ਮੀਡੀਆ ਰਿਪੋਰਟ ਵੱਲੋਂ ਇਹ ਜਾਣਕਾਰੀ ਦਿੱਤੀ ਗਈ। 23 ਸਾਲਾ ਪ੍ਰਭਜੋਤ ਸਿੰਘ ਕੈਟਰੀ (Prabhjot Singh Cattery), ਜੋ ਕਿ 2017 ਵਿੱਚ ਭਾਰਤ ਤੋਂ ਨੋਵਾ...
ਖੰਨਾ| ਜ਼ਿਲ੍ਹਾ ਲੁਧਿਆਣਾ ਦੇ ਖੰਨਾ ਦੇ ਮੰਡਿਆਲਾ ਕਲਾਂ ‘ਚ ਖੇਤਾਂ ‘ਚੋਂ ਮਿਲੀ 5 ਸਾਲਾ ਬੱਚੀ ਦੇ ਅੰਨ੍ਹੇ ਕਤਲ ਦੀ ਗੁੱਥੀ ਖੰਨਾ ਪੁਲਸ ਨੇ ਕੁਝ ਘੰਟਿਆਂ ‘ਚ ਹੀ ਸੁਲਝਾ ਲਈ ਹੈ। ਲੜਕੀ ਦਾ ਕਤਲ ਉਸ ਦੇ ਪਿਤਾ ਨਾਲ ਰਹਿੰਦੇ ਰਸੋਈਏ ਨੇ ਕੀਤਾ ਸੀ। ਰਸੋਈਏ ਨੇ ਲੜਕੀ ਨਾਲ ਦੁਰਵਿਵਹਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਜਦੋਂ ਲੜਕੀ ਨੇ ਰੌਲਾ ਪਾਇਆ ਤਾਂ ਉਸ...
ਫਤਿਹਗੜ੍ਹ ਸਾਹਿਬ | ਜ਼ਿਲੇ ਦੇ ਪਿੰਡ ਰਸੂਲਪੁਰ 'ਚ ਜ਼ਮੀਨ ਲਈ 24 ਸਾਲਾ ਪੋਤੇ ਨੇ ਦਾਦੇ ਦਾ ਕਤਲ ਕਰ ਦਿੱਤਾ। ਮੁਲਜ਼ਮ ਦੀ ਪਛਾਣ ਬਲਜੀਤ ਸਿੰਘ ਵਜੋਂ ਹੋਈ ਹੈ। ਡੀਐਸਪੀ ਅਮਰਪ੍ਰੀਤ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਪਿੰਡ ਰਸੂਲਪੁਰ ਦੇ ਵਸਨੀਕ ਜਸਵੰਤ ਸਿੰਘ (62) ਦੇ ਕਤਲ ਦੀ ਸੂਚਨਾ ਮਿਲੀ ਸੀ। ਮ੍ਰਿਤਕ ਦੇ ਪੁੱਤਰ ਮਨਦੀਪ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸ...
ਚੰਡੀਗੜ੍ਹ | ਪੰਜਾਬ-ਹਰਿਆਣਾ ਹਾਈਕੋਰਟ ਨੇ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਪੰਜਾਬ ਦੇ ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ ਖ਼ਿਲਾਫ਼ ਦਰਜ ਐਫਆਈਆਰ 'ਚ ਅਗਾਊਂ ਜ਼ਮਾਨਤ ਦੀ ਮੰਗ ’ਤੇ ਪਟੀਸ਼ਨਕਰਤਾ ਨੂੰ ਜਾਂਚ 'ਚ ਸ਼ਾਮਲ ਹੋਣ ਦੇ ਹੁਕਮ ਦਿੱਤੇ ਹਨ। ਨਾਲ ਹੀ ਸਪੱਸ਼ਟ ਕੀਤਾ ਕਿ ਜੇਕਰ ਉਹ ਜਾਂਚ 'ਚ ਸਹਿਯੋਗ ਨਹੀਂ ਦਿੰਦੇ ਹਨ ਤਾਂ ਉਸ ਨੂੰ ਦਿੱਤੀ ਗਈ ਅੰਤਰਿਮ ਜ਼ਮਾਨਤ ਦਾ ਲਾਭ ਵਾਪਸ ਲੈ...
ਸ੍ਰੀ ਮੁਕਤਸਰ ਸਾਹਿਬ | ਇਥੇ ਲੁੱਟ ਦੀ ਵੱਡੀ ਘਟਨਾ ਵਾਪਰੀ ਹੈ। ਮੁਕਤਸਰ ਸਾਹਿਬ 'ਚ ਸੋਮਵਾਰ ਦੁਪਹਿਰ ਨੂੰ ਲੁਟੇਰਿਆਂ ਨੇ ਇਕ ਚਾਹ-ਪੱਤੀ ਦੀ ਹੋਲਸੇਲ ਦੀ ਦੁਕਾਨ 'ਤੇ ਬੰਦੂਕ ਦੀ ਨੋਕ 'ਤੇ ਡੇਢ ਲੱਖ ਰੁਪਏ ਲੁੱਟ ਲਏ। ਬਦਮਾਸ਼ ਬਾਈਕ 'ਤੇ ਆਏ। ਲੁੱਟ ਦੀ ਸੂਚਨਾ ਮਿਲਦੇ ਹੀ ਐਸਐਸਪੀ ਹਰਮਨਬੀਰ ਸਿੰਘ ਗਿੱਲ, ਡੀਐਸਪੀ ਜਗਦੀਸ਼ ਸਨੇਹੀ ਪੁਲਿਸ ਫੋਰਸ ਸਮੇਤ ਮੌਕੇ ’ਤੇ ਪੁੱਜੇ ਅਤੇ ਦੁਕਾਨਦਾਰ...
ਚੰਡੀਗੜ੍ਹ | CM ਮਾਨ ਨੇ ਵੱਡਾ ਐਲਾਨ ਕੀਤਾ ਹੈ ਕਿ ਝੋਨੇ ਦੀ ਲਵਾਈ ਸਮੇਂ ਬਿਜਲੀ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਡੇਢ ਮਹੀਨੇ ਦਾ ਸਾਡੇ ਕੋਲ ਕੋਲਾ ਹੈ। ਦੱਸ ਦਈਏ ਕਿ 10 ਜੂਨ ਤੋਂ ਝੋਨੇ ਦੀ ਲਵਾਈ ਹੋਵੇਗੀ। 19 ਜੂਨ ਤੋਂ ਮੋਹਾਲੀ, ਰੋਪੜ ਸਮੇਤ 7 ਜ਼ਿਲਿਆਂ ਵਿਚ ਲਵਾਈ ਹੋਵੇਗੀ। 21 ਜੂਨ ਤੋਂ ਪਟਿਆਲਾ, ਜਲੰਧਰ, ਮੁਕਤਸਰ ਤੇ ਹੁਸ਼ਿਆਰਪੁਰ ਵਿਚ...
ਨਵਾਂਸ਼ਹਿਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪਿੰਡ ਚੱਕ ਹਾਜੀਪੁਰ ’ਚ ਉਦੋਂ ਮਾਤਮ ਛਾ ਗਿਆ, ਜਦੋਂ ਸੜਕ ਹਾਦਸੇ ’ਚ ਮਾਰੇ ਗਏ ਅਵਤਾਰ ਸਿੰਘ ਪੁੱਤਰ ਗੁਰਮੇਲ ਸਿੰਘ ਤੇ ਉਸ ਦੀ ਮਾਤਾ ਮਲਕੀਅਤ ਕੌਰ ਦਾ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਇਕੱਠਿਆਂ ਦਾ ਸਸਕਾਰ ਕੀਤਾ ਗਿਆ।ਜਾਣਕਾਰੀ ਅਨੁਸਾਰ ਅਵਤਾਰ ਸਿੰਘ ਆਪਣੀ ਪਤਨੀ ਤੇ 2 ਕੁੱਤਿਆਂ ਨੂੰ ਨਾਲ ਲੈ ਕੇ ਆਪਣੀ ਮਾਂ ਦੇ...
ਲੁਧਿਆਣਾ | ਇਥੋਂ ਇਕ ਹਾਦਸੇ ਦੀ ਖਬਰ ਸਾਹਮਣੇ ਆਈ ਹੈ। ਲੁਧਿਆਣਾ ਵਿਚ ਤੇਲ ਲੈ ਕੇ ਜਾ ਰਹੇ ਟਰੱਕ ਅਤੇ ਟੈਂਕਰ ਦੀ ਟੱਕਰ ਹੋ ਗਈ। ਟੱਕਰ ਤੋਂ ਬਾਅਦ ਟਰੱਕ ਦਾ ਡਰਾਈਵਰ ਕਰੀਬ 2 ਘੰਟੇ ਤੱਕ ਕੈਬਿਨ ਵਿਚ ਫਸਿਆ ਰਿਹਾ। ਅਖੀਰ ਲੋਕਾਂ ਨੇ ਗੈਸ ਕਟਰ ਨਾਲ ਟਰੱਕ ਦੇ ਅੱਗੇ ਦੇ ਹਿੱਸੇ ਨੂੰ ਕੱਟ ਕੇ ਡਰਾਈਵਰ ਨੂੰ ਬਾਹਰ ਕੱਢਿਆ ਤੇ ਐਂਬੂਲੈਂਸ ਦੀ...
- Advertisement -

MOST POPULAR