ਮੁੰਬਈ | ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਰਾਜਸਥਾਨ ਦੇ ਸਵਾਈ ਮਾਧੋਪੁਰ ਜ਼ਿਲ੍ਹੇ ਦੇ ਚੌਥ ਕਾ ਬਰਵਾੜਾ ਸਥਿਤ ਹੋਟਲ ਸਿਕਸ ਸੈਂਸ ਫੋਰਟ ਵਿੱਚ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ।
ਵਿਆਹ ਦੇ 7 ਤੋਂ 10 ਦਸੰਬਰ ਤੱਕ ਚੱਲਣ ਵਾਲੇ 4 ਦਿਨਾ ਸਮਾਗਮ ਦੌਰਾਨ ਪਰਿਵਾਰਕ ਮੈਂਬਰ ਤੇ ਕਰੀਬੀ ਦੋਸਤ ਮੌਜੂਦ ਰਹਿਣਗੇ।
ਵਿੱਕੀ ਕੌਸ਼ਲ ਤੇ ਕੈਟਰੀਨਾ ਦੇ ਵਿਆਹ ਸਮਾਰੋਹ ‘ਚ ਬੀ-ਟਾਊਨ ਦੇ ਕਈ ਏ-ਲਿਸਟਰ ਸ਼ਾਮਲ ਹੋਣਗੇ, ਜਦਕਿ ਵਿਆਹ ‘ਚ ਸਲਮਾਨ ਖਾਨ ਦੇ ਸ਼ਾਮਲ ਹੋਣ ਦੀ ਸੰਭਾਵਨਾ ਨਹੀਂ ਹੈ।
ਉੱਥੇ ਹੀ, ਸਲਮਾਨ ਖਾਨ ਦਾ ਪ੍ਰਾਈਵੇਟ ਬਾਡੀਗਾਰਡ ਸ਼ੇਰਾ ਕਥਿਤ ਤੌਰ ‘ਤੇ ਵਿੱਕੀ-ਕੈਟਰੀਨਾ ਦੇ ਵਿਆਹ ਲਈ ਐਕਸਟ੍ਰਾ ਸਕਿਓਰਿਟੀ ਦੇ ਰਿਹਾ ਹੈ।
ਖਾਸ ਗੱਲ ਇਹ ਹੈ ਕਿ ਸ਼ੇਰਾ ਟਾਈਗਰ ਸਕਿਓਰਿਟੀ ਨਾਂ ਦੀ ਇਕ ਨਿੱਜੀ ਸੁਰੱਖਿਆ ਕੰਪਨੀ ਚਲਾਉਂਦਾ ਹੈ। ਖ਼ਬਰਾਂ ਮੁਤਾਬਕ ਸ਼ੇਰਾ ਨੇ ਹੋਟਲ ਸਿਕਸ ਸੈਂਸ ਫੋਰਟ ‘ਚ ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਦੇ ਵਿਆਹ ਸਮਾਰੋਹ ਲਈ ਆਪਣੇ ਸੁਰੱਖਿਆ ਗਾਰਡਾਂ ਨੂੰ ਤਾਇਨਾਤ ਕੀਤਾ ਹੈ।
ਇਸ ਦੌਰਾਨ ਸਮਾਗਮ ਵਾਲੀ ਥਾਂ ‘ਤੇ ਵੀ.ਵੀ.ਆਈ.ਪੀ. ਗਤੀਵਿਧੀਆਂ ਦੌਰਾਨ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਬਰਵਾੜਾ ਪੁਲਿਸ ਵੀ ਤਾਇਨਾਤ ਕੀਤੀ ਗਈ ਹੈ।
ਇਸ ਵਿਆਹ ਸਮਾਗਮ ਦੇ ਪ੍ਰਬੰਧਾਂ ਲਈ ਜੈਪੁਰ ਤੋਂ 100 ਬਾਊਂਸਰ ਵੀ ਹੋਟਲ ‘ਚ ਪਹੁੰਚ ਚੁੱਕੇ ਹਨ। ਇਹ ਵਿਆਹ ਵੀ ਸ਼ਾਹੀ ਠਾਠ-ਬਾਠ ਦੇ ਨਾਲ ਪੂਰੀ ਤਰ੍ਹਾਂ ਗੁਪਤ ਰਹੇਗਾ।
ਇਸ ਦੇ ਨਾਲ ਹੀ ਹੋਟਲ ਸਿਕਸ ਸੈਂਸ ਫੋਰਟ ਨੂੰ ਪੂਰੀ ਤਰ੍ਹਾਂ ਮੁੰਬਈ ਤੋਂ ਪ੍ਰਬੰਧਕ ਕਮੇਟੀ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਤੇ ਹੁਣ ਹਰ ਕੰਮ ਅਤੇ ਗਤੀਵਿਧੀ ਪ੍ਰਬੰਧਕ ਕਮੇਟੀ ਦੀਆਂ ਹਦਾਇਤਾਂ ‘ਤੇ ਹੀ ਕੀਤੀ ਜਾ ਰਹੀ ਹੈ।
ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ
- ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
- ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ