ਸਲਮਾਨ ਖਾਨ ਨੂੰ ਫਿਰ ਮਿਲੀ 30 ਅਪ੍ਰੈਲ ਨੂੰ ਜਾਨੋਂ ਮਾਰਨ ਦੀ ਧਮਕੀ, ਧਮਕੀ ਦੇਣ ਵਾਲੇ ਨੇ ਨਾਂ ਰੌਕੀ ਬਾਈ ਦੱਸਿਆ

0
188

ਮੁੰਬਈ | ਸਲਮਾਨ ਖਾਨ ਨੂੰ ਇੱਕ ਵਾਰ ਫਿਰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਸੋਮਵਾਰ ਨੂੰ ਮੁੰਬਈ ਪੁਲਿਸ ਨੂੰ ਕਾਲ ਕਰਨ ‘ਤੇ ਇਕ ਵਿਅਕਤੀ ਨੇ ਇਹ ਧਮਕੀ ਦਿੱਤੀ। ਪੁਲਿਸ ਨੇ ਦੱਸਿਆ ਕਿ ਦੋਸ਼ੀ ਨੇ ਆਪਣਾ ਨਾਂ ਰੌਕੀ ਭਾਈ ਦੱਸਿਆ ਹੈ। ਫੋਨ ਕਰਨ ਵਾਲੇ ਨੇ ਕਿਹਾ ਕਿ ਉਹ ਰਾਜਸਥਾਨ ਦੇ ਜੋਧਪੁਰ ਦਾ ਰਹਿਣ ਵਾਲਾ ਹੈ ਅਤੇ 30 ਅਪ੍ਰੈਲ ਨੂੰ ਸਲਮਾਨ ਨੂੰ ਮਾਰ ਦੇਵੇਗਾ।

ਇਸ ਤੋਂ ਪਹਿਲਾਂ ਵੀ ਸਲਮਾਨ ਨੂੰ ਧਮਕੀਆਂ ਮਿਲ ਚੁੱਕੀਆਂ ਹਨ। ਇਸ ਮਾਮਲੇ ‘ਚ ਜੋਧਪੁਰ ਦੇ ਰਹਿਣ ਵਾਲੇ ਧਾਕੜਮ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਸ ਨੇ ਸਲਮਾਨ ਦੇ ਅਧਿਕਾਰਤ ਮੇਲ ‘ਤੇ 3 ਈ-ਮੇਲ ਭੇਜੇ ਸਨ। ਇਸ ‘ਚ ਲਿਖਿਆ ਸੀ ਕਿ ਸਲਮਾਨ ਖਾਨ ਤੁਹਾਡਾ ਅਗਲਾ ਨੰਬਰ ਹੈ, ਜੋਧਪੁਰ ਆਉਂਦੇ ਹੀ ਤੁਹਾਨੂੰ ਸਿੱਧੂ ਮੂਸੇਵਾਲਾ ਵਾਂਗ ਮਾਰ ਦਿੱਤਾ ਜਾਵੇਗਾ। ਅਗਲਾ ਨੰਬਰ ਤੁਹਾਡਾ ਹੈ।