ਸਾਹਿਲ ਨੇ ਜਿੱਤਿਆ ‘ਵਾਇਸ ਆਫ ਪੰਜਾਬ ਛੋਟਾ ਚੈਂਪ-9’ ਦਾ ਖ਼ਿਤਾਬ

0
417

ਮੁਹਾਲੀ : ਪੰਜਾਬ ’ਚ ਬੱਚਿਆਂ ਲਈ ਨੰਬਰ ਇਕ ਸਿੰਗਿੰਗ ਰਿਐਲਿਟੀ ਸ਼ੋਅ ‘ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ 9’ ਦੇ ਮੁਕਾਬਲੇ ’ਚ ਸਾਹਿਲ ਭਾਰਦਵਾਜ ਨੇ ਬਾਜ਼ੀ ਮਾਰਦਿਆਂ ਪਲੇਠਾ ਸਥਾਨ ਹਾਸਲ ਕੀਤਾ ਹੈ। ਇਸ ਦੇ ਨਾਲ ਹੀ ਦੋ ਮਹੀਨਿਆਂ ਤੱਕ ਚੱਲੇ ਇਸ ਸ਼ੋਅ ’ਚ ਸਾਹਿਲ ਨੇ ਸਾਰੇ ਪ੍ਰਤੀਭਾਗੀਆਂ ਨੂੰ ਪਿੱਛੇ ਛੱਡਦਿਆਂ ਇਹ ਮੁਕਾਬਲਾ ਜਿੱਤ ਲਿਆ ਹੈ। ਪੰਜਾਬੀ ਸਿਤਾਰਿਆਂ ਨਾਲ ਭਰੇ ਇਸ ਸ਼ੋਅ ਦੇ ਗ੍ਰੈਂਡ ਫਿਨਾਲੇ ਵਿਚ ਸ਼ਾਨਦਿਲਰਾਜ ਨੂੰ ਫਸਟ ਰਨਰਜ਼ਅੱਪ ਅਤੇ ਰਾਸ਼ੀ ਸਲੀਮ ਨੂੰ ਸੈਕਿੰਡ ਰਨਰਜ਼ਅੱਪ ਚੁਣਿਆ ਗਿਆ।

ਸਿਟੀ ਆਡੀਸ਼ਨ ਤੋਂ ਲੈਕੇ ਮੈਗਾ ਫਿਨਾਲੇ ਤੱਕ ਕਈ ਦੌਰਾਂ ਵਿੱਚੋਂ ਲੰਘਣ ਤੋਂ ਬਾਅਦ 24 ਪ੍ਰਤੀਭਾਗੀਆਂ ਨੇ ਇਹ ਖ਼ਿਤਾਬ ਜਿੱਤਣ ਲਈ ਸਟੂਡੀਓ ਰਾਊਂਡ ਵਿਚ ਪ੍ਰਵੇਸ਼ ਕੀਤਾ ਜਿਨ੍ਹਾਂ ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ ਦੀਆਂ ਨਾਮਵਰ ਹਸਤੀਆਂ, ਪ੍ਰਸਿੱਧ ਗਾਇਕਾ ਅਮਰ ਨੂਰੀ, ਨਾਮਵਰ ਗਾਇਕ ਅਤੇ ਮਿਊਜ਼ਿਕ ਕੰਪੋਜ਼ਰ ਸਚਿਨ ਆਹੂਜਾ, ਮਸ਼ਹੂਰ ਗਾਇਕ ਇੰਦਰਜੀਤ ਨਿੱਕੂ ਅਤੇ ਕਪਤਾਨ ਲਾਡੀ ਵੱਲੋਂ ਚੁਣਿਆ ਗਿਆ।

ਸ਼ੋਅ ਦੌਰਾਨ ਪੰਜਾਬੀ ਦਰਸ਼ਕਾਂ ਵੱਲੋਂ ਆਪਣੇ ਪਸੰਦੀਦਾ ਪ੍ਰਤੀਭਾਗੀਆਂ ਲਈ ਭਾਰੀ ਸਮਰਥਨ ਦੇਖਣ ਨੂੰ ਮਿਲਿਆ। ਸ਼ੋਅ ਅਤੇ ਇਸ ਦੀ ਸਫਲਤਾ ਬਾਰੇ ਪੀਟੀਸੀ ਨੈੱਟਵਰਕ ਦੇ ਮੈਨੇਜਿੰਗ ਡਾਇਰੈਕਟਰ ਅਤੇ ਪ੍ਰਧਾਨ ਰਬਿੰਦਰ ਨਾਰਾਇਣ ਨੇ ਕਿਹਾ, ‘ਅਸੀਂ ਕਾਰੋਬਾਰ ਨਹੀਂ ਕਰਦੇ, ਅਸੀਂ ਜ਼ਿੰਦਗੀਆਂ ਬਦਲਦੇ ਹਾਂ। ਵਾਇਸ ਆਫ ਪੰਜਾਬ ਇਕ ਅਜਿਹਾ ਯਤਨ ਹੈ ਜਿੱਥੇ ਅਸੀਂ ਪ੍ਰਤਿਭਾਸ਼ਾਲੀ ਉੱਭਰਦੇ ਗਾਇਕਾਂ ਨੂੰ ਉਨ੍ਹਾਂ ਦੀ ਪਹਿਚਾਣ ਲੱਭਣ ਦੇ ਨਾਲ-ਨਾਲ ਭਵਿੱਖ ਦੇ ਸੁਪਰਸਟਾਰ ਬਣਾਉਣ ਲਈ ਉਤਸ਼ਾਹਿਤ ਕਰਦੇ ਹਾਂ।’

ਵਾਇਸ ਆਫ ਪੰਜਾਬ ਛੋਟਾ ਚੈਂਪੀਅਨ ਸੀਜ਼ਨ 9’ ਦੇ ਗ੍ਰੈਂਡ ਫਿਨਾਲੇ ਵਿਚ ਪੰਜ ਚੋਟੀ ਦੇ ਕਲਾਕਾਰਾਂ ਵਿਚਕਾਰ ਪਹਿਲਾ ਖ਼ਿਤਾਬ ਜਿੱਤਣ ਲਈ ਮੁਕਾਬਲਾ ਹੋਇਆ। ਚਾਰ ਮੁਕਾਬਲੇਬਾਜ਼ਾਂ, ਮਾਨਸਾ ਤੋਂ ਸਾਹਿਲ ਭਾਰਦਵਾਜ, ਬਠਿੰਡਾ ਤੋਂ ਸ਼ਾਨਦਿਲਰਾਜ, ਲੁਧਿਆਣਾ ਤੋਂ ਰਸ਼ੀਸਲੀਮ ਅਤੇ ਲੁਧਿਆਣਾ ਤੋਂ ਵੰਸ਼ਿਕਾ ਸ਼ਰਮਾ ਨੂੰ ਛੱਡ ਕੇ ਬਰਨਾਲਾ ਦੇ ਤਪਾ ਮੰਡੀ ਤੋਂ ਅਰਫਾਨ ਖਾਨ ਨੂੰ ਗ੍ਰੈਂਡ ਫਿਨਾਲੇ ਦੇ ਅੰਤਮ ਦੌਰ ਵਿਚ ਸ਼ੋਅ ਤੋਂ ਬਾਹਰ ਹੋਣਾ ਪਿਆ।

ਜੇਤੂ ਸਾਹਿਲ ਭਾਰਦਵਾਜ ਨੂੰ ਇਕ ਲੱਖ ਰੁਪਏ ਦੀ ਇਨਾਮੀ ਰਾਸ਼ੀ, ਤੋਹਫ਼ੇ ਸਮੇਤ ਪੀਟੀਸੀ ਨੈੱਟਵਰਕ ਤੋਂ ਇਕਰਾਰਨਾਮੇ ਨਾਲ ਸਨਮਾਨਿਤ ਕੀਤਾ ਗਿਆ ਜਦਕਿ ਪਹਿਲੇ ਰਨਰਜ਼ਅੱਪ ਨੂੰ 50,000/- ਰੁਪਏ ਅਤੇ ਦੂਜੇ ਰਨਰਜ਼ਅੱਪ ਨੂੰ 25,000 ਰੁਪਏ ਦੀ ਇਨਾਮੀ ਰਾਸ਼ੀ ਵੰਡੀ ਗਈ।]

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ  ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ