ਮੁਕਤਸਰ, 2 ਜਨਵਰੀ | ਵਿਦੇਸ਼ ਗਏ ਪੰਜਾਬੀਆਂ ਦੀਆਂ ਅਚਾਨਕ ਮੌਤਾਂ ਦਾ ਸਿਲਸਿਲਾ ਰੁਕਦਾ ਨਜ਼ਰ ਨਹੀਂ ਆ ਰਿਹਾ। ਇਸੇ ਲੜੀ ਵਿਚ ਕੈਨੇਡਾ ਤੋਂ ਇਕ ਹੋਰ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਮੁਕਤਸਰ, ਗਿੱਦੜਬਾਹਾ ਦੇ ਰਹਿਣ ਵਾਲੇ ਕਰਨ ਸਿੰਘ ਮੇਸਨ ਜੋ ਕੈਨੇਡਾ ਦੇ ਟੋਰਾਂਟੋ ਸਕਾਰਬੀਊ ਵਿਚ ਰਹਿੰਦੇ ਸਨ, ਦੀ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ। ਮੌਤ ਦੀ ਖਬਰ ਮਿਲਦੇ ਹੀ ਪਰਿਵਾਰ ‘ਤੇ ਦੁੱਖ ਦਾ ਪਹਾੜ ਡਿੱਗ ਗਿਆ। ਪੀੜਤ ਪਰਿਵਾਰ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਨ੍ਹਾਂ ਦੇ ਪੁੱਤਰ ਦੀ ਲਾਸ਼ ਪੰਜਾਬ ਵਾਪਸ ਲਿਆਉਣ ਦੀ ਅਪੀਲ ਕੀਤੀ ਗਈ ਹੈ।
ਜਾਣਕਾਰੀ ਅਨੁਸਾਰ ਕਰਨ ਸਿੰਘ ਮੱਸੋਂ ਪੁੱਤਰ ਅਮਰਜੀਤ ਸਿੰਘ ਮੱਸੋਂ ਵਾਸੀ ਰੂਪਨਗਰ ਗਿੱਦੜਬਾਹਾ ਕੈਨੇਡਾ ਦੇ ਬਰੈਂਪਟਨ ਵਿਖੇ ਰਹਿੰਦਾ ਸੀ। ਕਰਨ ਸਿੰਘ ਆਪਣੇ ਹੀ ਕਮਰੇ ਵਿਚ ਮ੍ਰਿਤਕ ਪਾਇਆ ਗਿਆ, ਜਿਸ ਦੀ ਜਾਣਕਾਰੀ ਉਸ ਦੇ ਨਾਲ ਰਹਿੰਦੇ ਕੁਝ ਲੜਕਿਆਂ ਨੇ ਦਿੱਤੀ। ਕਰਨ ਕਰੀਬ 5 ਸਾਲ ਪਹਿਲਾਂ ਕੈਨੇਡਾ ਗਿਆ ਸੀ ਅਤੇ ਉਸ ਨੇ 8 ਜਨਵਰੀ 2024 ਨੂੰ ਗਿੱਦੜਬਾਹਾ ਸਥਿਤ ਆਪਣੇ ਘਰ ਪਰਤਣਾ ਸੀ ਪਰ 30 ਸ਼ਨੀਵਾਰ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਾ ਕਿ ਉਸ ਦੇ ਲੜਕੇ ਕਰਨ ਸਿੰਘ ਦੀ ਉਸ ਦੇ ਕਮਰੇ ਵਿਚ ਮੌਤ ਹੋ ਗਈ ਹੈ ਅਤੇ ਮੌਤ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ।
ਵੇਖੋ ਵੀਡੀਓ