ਯੂਕ੍ਰੇਨ/ਰੂਸ | ਯੂਕ੍ਰੇਨ-ਰੂਸ ਜੰਗ ਨੂੰ 24 ਫਰਵਰੀ ਨੂੰ ਪੂਰਾ ਸਾਲ ਹੋ ਗਿਆ ਹੈ ਪਰ ਜੰਗ ਅਜੇ ਵੀ ਜਾਰੀ ਹੈ। ਰੂਸ ਅਤੇ ਪੱਛਮੀ ਦੇਸ਼ਾਂ ਲਈ ਤਾਕਤ ਦੇ ਸੰਤੁਲਨ ਦਾ ਸਾਧਨ ਬਣੀ ਇਹ ਜੰਗ ਯੂਕ੍ਰੇਨ ਲਈ ਤਬਾਹਕੁੰਨ ਸਾਬਤ ਹੋਈ ਹੈ। ਸਸਤੀ ਡਾਕਟਰੀ ਸਿੱਖਿਆ ਲਈ ਜਾਣੇ ਜਾਣ ਵਾਲੇ ਇਸ ਦੇਸ਼ ਵਿਚ ਅੱਜ ਚਾਰੇ ਪਾਸੇ ਬਰਬਾਦੀ ਅਤੇ ਗਰੀਬੀ ਦਾ ਬੋਲਬਾਲਾ ਹੈ।
ਲੋਕ ਬੰਕਰਾਂ ਵਿਚ ਸ਼ਰਨ ਲੈ ਰਹੇ ਹਨ। ਜੰਗ ਵਿਚ ਹੁਣ ਤੱਕ 6900 ਨਾਗਰਿਕ ਵੀ ਮਾਰੇ ਜਾ ਚੁੱਕੇ ਹਨ, ਜਦੋਂਕਿ ਰੂਸ ਅਤੇ ਯੂਕ੍ਰੇਨ ਦੇ 2.8 ਲੱਖ ਫੌਜੀ ਵੀ ਆਪਣੀ ਜਾਨ ਗੁਆ ਚੁੱਕੇ ਹਨ।
ਅੰਦਾਜ਼ੇ ਮੁਤਾਬਕ ਰੂਸ ਦੇ 1.8 ਲੱਖ ਸੈਨਿਕ ਯੁੱਧ ‘ਚ ਮਾਰੇ ਗਏ ਹਨ, ਜਦਕਿ 1 ਲੱਖ ਯੂਕ੍ਰੇਨੀ ਜੰਗ ਦੇ ਮੈਦਾਨ ‘ਚੋਂ ਜਿਊਂਦੇ ਨਹੀਂ ਪਰਤੇ। 63 ਲੱਖ ਲੋਕਾਂ ਨੂੰ ਬੇਘਰ ਕਰ ਦਿੱਤਾ ਗਿਆ ਹੈ। ਇਨ੍ਹਾਂ ਲੋਕਾਂ ਨੂੰ ਪਰਵਾਸ ਲਈ ਪੋਲੈਂਡ ਅਤੇ ਜਰਮਨੀ ਵਰਗੇ ਗੁਆਂਢੀ ਦੇਸ਼ਾਂ ਦਾ ਰੁਖ ਕਰਨਾ ਪਿਆ ਹੈ।