ਰੂਪਨਗਰ, 11 ਸਤੰਬਰ | ਇਥੋਂ ਇਕ ਦੁਖ਼ਦਾਈ ਖ਼ਬਰ ਸਾਹਮਣੇ ਆਈ ਹੈ। ਇਥੇ ਪਸ਼ੂਆਂ ਲਈ ਪੱਠੇ ਕੁਤਰ ਰਹੇ ਨੌਜਵਾਨ ਨੂੰ ਕਰੰਟ ਲੱਗ ਗਿਆ, ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪ੍ਰਗਟ ਸਿੰਘ ਚੱਕਲ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਪ੍ਰਗਟ ਸਿੰਘ ਬਾਬਾ ਗਾਜ਼ੀਦਾਸ ਕਲੱਬ ਰੋਡਮਾਜਰਾ ਚੱਲਾਂ ਦਾ ਸਰਗਰਮ ਮੈਂਬਰ ਸੀ। ਉਹ ਪਸ਼ੂਆਂ ਲਈ ਪੱਠੇ ਕੁਤਰ ਰਿਹਾ ਸੀ ਕਿ ਅਚਾਨਕ ਟੋਕਾ ਮਸ਼ੀਨ ਵਿਚ ਕਰੰਟ ਆ ਗਿਆ ਤੇ ਮੌਤ ਹੋ ਗਈ। ਇਹ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ।