ਜਲੰਧਰ, 6 ਦਸੰਬਰ| ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਮੁਖੀ ਮੋਹਨ ਭਾਗਵਤ ਮੰਗਲਵਾਰ ਰਾਤ ਜਲੰਧਰ ਪਹੁੰਚੇ। ਰੇਲਵੇ ਸਟੇਸ਼ਨ ਅਤੇ ਆਸਪਾਸ ਦੇ ਇਲਾਕਿਆਂ ‘ਚ ਵੱਡੀ ਗਿਣਤੀ ‘ਚ ਪੁਲਿਸ ਬਲ ਤਾਇਨਾਤ ਕੀਤੇ ਗਏ ਸਨ। ਅੱਜ ਉਹ ਵਿਦਿਆਧਾਮ ਵਿਖੇ ਵਲੰਟੀਅਰਾਂ ਨਾਲ ਮੀਟਿੰਗ ਕਰਨਗੇ।
ਮੋਹਨ ਭਾਗਵਤ 3 ਦਿਨ ਪੰਜਾਬ ‘ਚ ਰਹਿਣਗੇ। ਮੋਹਨ ਭਾਗਵਤ ਦੀ ਮੀਟਿੰਗ ਵਿੱਚ ਪੰਜਾਬ, ਹਿਮਾਚਲ ਅਤੇ ਚੰਡੀਗੜ੍ਹ ਸਮੇਤ ਹੋਰ ਰਾਜਾਂ ਤੋਂ ਵਾਲੰਟੀਅਰ ਹਿੱਸਾ ਲੈਣਗੇ, ਜਿਸ ਵਿੱਚ ਸਾਰੇ ਸਥਾਨਾਂ ਦੇ ਮੌਜੂਦਾ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਹਾਲਾਤਾਂ ਨੂੰ ਵਿਚਾਰਿਆ ਜਾਵੇਗਾ। ਜਲੰਧਰ ਵਿੱਚ ਆਰਐਸਐਸ ਦਾ ਕਾਫੀ ਪ੍ਰਭਾਵ ਹੈ, ਕਿਉਂਕਿ ਇੱਥੇ ਆਰਐਸਐਸ ਦੇ ਕਈ ਸਰਗਰਮ ਆਗੂ ਹਨ ਜਿਨ੍ਹਾਂ ਦਾ ਆਪੋ-ਆਪਣੇ ਖੇਤਰਾਂ ਵਿੱਚ ਚੰਗਾ ਪ੍ਰਭਾਵ ਹੈ।
ਭਾਗਵਤ ਦੇ ਇਸ ਦੌਰੇ ਨੂੰ ਆਉਣ ਵਾਲੀਆਂ ਚੋਣਾਂ ਨਾਲ ਜੋੜਿਆ ਜਾ ਰਿਹਾ ਹੈ। ਪੰਜਾਬ ਵਿੱਚ ਜਲਦੀ ਹੀ ਨਗਰ ਨਿਗਮ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਇਸ ਦਾ ਫਾਇਦਾ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਵੀ ਭਾਜਪਾ ਨੂੰ ਹੋਵੇਗਾ।