RSS ਨੂੰ ਹੋਣ ਲੱਗੀ ਪੰਜਾਬ ‘ਚ ਅੰਮ੍ਰਿਤਪਾਲ ਸਿੰਘ ਦੀ ਚੜ੍ਹਾਈ ਦੀ ਚਿੰਤਾ, ਖਾਲਿਸਤਾਨੀ ਲਹਿਰ ਨੂੰ ਰੋਕਣ ਲਈ ਬਣਾਉਣ ਲੱਗੇ ਰਣਨੀਤੀ

0
911

ਜਲੰਧਰ| 12 ਮਾਰਚ ਤੋਂ ਹਰਿਆਣਾ ਦੇ ਸਮਾਲਖਾ ਵਿਖੇ ਹੋਣ ਵਾਲੀ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਦੀ ਅਖਿਲ ਭਾਰਤੀ ਪ੍ਰਤੀਨਿਧੀ ਸਭਾ (ਏਬੀਪੀਐੱਸ) ਵਿਚ ਵਿਚਾਰੇ ਜਾਣ ਵਾਲੇ ਮੁੱਦਿਆਂ ਵਿਚੋਂ ਪੰਜਾਬ ਵਿਚ ਹਾਲੀਆ ਘਟਨਾਵਾਂ ਜਿਨ੍ਹਾਂ ਨੂੰ ਖਾਲਿਸਤਾਨ ਲਹਿਰ ਨੂੰ ਮੁੜ ਸੁਰਜੀਤ ਕਰਨ ਦੀਆਂ ਕੋਸ਼ਿਸ਼ਾਂ ਵਜੋਂ ਦੇਖਿਆ ਜਾ ਰਿਹਾ ਹੈ, ਬਾਰੇ ਵੀ ਚਰਚਾ ਉਤੇ ਜ਼ੋਰ ਦਿੱਤਾ ਜਾ ਰਿਹਾ ਹੈ।
ਏਬੀਪੀਐੱਸ ਸੰਘ ਦੀ ਫੈਸਲਾ ਲੈਣ ਵਾਲੀ ਉਚ ਸੰਸਥਾ ਹੈ ਤੇ ਇਸ ਦੀਆਂ ਸਾਲਾਨਾ ਮੀਟਿੰਗਾਂ ਵਿਚ ਆਰਐੱਸਐੱਸ ਦੇ ਸਾਰੇ ਅਹੁਦੇਦਾਰ ਤੇ ਇਸਦੇ ਸਹਿਯੋਗੀ ਸੰਗਠਨਾਂ ਦੇ ਨੁਮਾਇੰਦੇ ਸ਼ਾਮਲ ਹੁੰਦੇ ਹਨ। ਸੂਤਰਾਂ ਮੁਤਾਬਿਕ ਸੰਘ ਪਰਿਵਾਰ ਦੇ ਲਗਭਗ 14,00 ਨੇਤਾਵਾਂ ਤੇ ਵਰਕਰਾਂ ਦੇ ਬੈਠਕ ਵਿਚ ਸ਼ਾਮਲ ਹੋਣ ਦੀ ਸੰਭਾਵਨਾ ਹੈ। ਏਬੀਪੀਐੱਸ ਹਮੇਸ਼ਾ ਦੇਸ਼ ਨੂੰ ਦਰਪੇਸ਼ ਚਿੰਤਾਵਾਂ ਦੇ ਸਾਰੇ ਸਮਕਾਲੀ ਮੁੱਦਿਆਂ ਉਤੇ ਚਰਚਾ ਕਰਦਾ ਹੈ।
ਸੂਤਰਾਂ ਨੇ ਦੱਸਿਆ ਕਿ ਸੰਘ ਪਰਿਵਾਰ ਸੂਬੇ ਦੀਆਂ ਹਾਲੀਆ ਘਟਨਾਵਾਂ, ਖਾਸ ਕਰਕੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਅੰਮ੍ਰਿਤਪਾਲ ਸਿੰਘ ਦੇ ਉਭਾਰ ਬਾਰੇ ਚਿੰਤਤ ਹੈ, ਜਿਸਨੇ ਨਾ ਸਿਰਫ ਜਰਨੈਲ ਸਿੰਘ ਭਿੰਡਰਾਂਵਾਲਾ ਦਾ ਸਮਰਥਨ ਕੀਤਾ ਹੈ, ਸਗੋਂ ਖਾਲਿਸਤਾਨ ਦੇ ਵਿਚਾਰ ਦੀ ਖੁੱਲ੍ਹ ਕੇ ਵਕਾਲਤ ਵੀ ਕੀਤੀ ਹੈ। ਅੰਮ੍ਰਿਤਸਰ ਨੇੜੇ ਅਜਨਾਲਾ ਵਿਚ ਉਨ੍ਹਾਂ ਦੇ ਸਮਰਥਕਾਂ ਅਤੇ ਪੰਜਾਬ ਪੁਲਿਸ ਦਰਮਿਆਨ ਹੋਈ ਝੜਪ ਨੇ ਕੇਂਦਰ ਸਰਕਾਰ ਨੂੰ ਵੀ ਚਿੰਤਾ ਵਿਚ ਪਾ ਦਿੱਤਾ ਹੈ। ਸੰਘ ਦੇ ਇਕ ਸੀਨੀਅਰ ਆਗੂ ਨੇ ਕਿਹਾ ਕਿ ਆਰਐੱਸਐੱਸ ਵੀ ਇਸ ਮੁੱਦੇ ਨੂੰ ਸਮਾਜਿਕ ਪੱਧਰ ਉਤੇ ਨਜਿੱਠਣ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਆਪਣੇ ਪੰਜਾਬ ਦੇ ਆਗੂਆਂ ਅਤੇ ਕੇਡਰ ਨੂੰ ਸਿੱਖ ਭਾਈਚਾਰੇ ਦੇ ਆਗੂਆਂ ਨਾਲ ਗੱਲਬਾਤ ਕਰਨ ਲਈ ਕਿਹਾ ਹੈ।
ਸੰਘ ਨੂੰ ਕੇਂਦਰ ਅਤੇ ਸਿੱਖ ਭਾਈਚਾਰੇ ਦਰਮਿਆਨ ਵੱਧਦੇ ਪਾੜੇ ਅਤੇ ਹਿੰਦੂਆਂ ਤੇ ਸਿੱਖਾਂ ਵਿਚਕਾਰ ਪਾੜੇ ਦੀ ਚਿੰਤਾ ਹੈ। ਸਾਡੇ ਲੋਕ ਪੰਜਾਬ ਵਿਚ ਕਮਿਊਨਟੀ ਲੀਡਰਾਂ ਨੂੰ ਮਿਲ ਰਹੇ ਹਨ ਅਤੇ ਇਸ ਗੱਲ ਨੂੰ ਘਰ-ਘਰ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ 80 ਦੇ ਦਹਾਕੇ ਵਿਚ ਵਾਪਸ ਜਾਣ ਦੀ ਕਿਸੇ ਵੀ ਕੋਸ਼ਿਸ਼ ਦਾ ਹਰ ਪੱਧਰ ਉਤੇ ਵਿਰੋਧ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਇਹ ਸਿੱਖ ਭਾਈਚਾਰੇ ਲਈ ਸਭ ਤੋਂ ਵੱਧ ਨੁਕਸਾਨਦੇਹ ਹੋਵੇਗਾ।
1980 ਦੇ ਦਹਾਕੇ ਵਿਚ ਆਰਐਸਐੱਸ ਨੇ ਸਿੱਖ ਕੌਮ ਵਿਚ ਕੰਮ ਕਰਨ ਅਤੇ ਖਾੜਕੂਵਾਦ ਕਾਰਨ ਹਿੰਦੂਆਂ ਅਤੇ ਸਿੱਖਾਂ ਵਿਚ ਪੈਦਾ ਹੋਏ ਪਾੜ ਨੂੰ ਪੂਰਾ ਕਰਨ ਲਈ ਰਾਸ਼ਟਰੀ ਸਿੱਖ ਸੰਗਤ ਦੀ ਸਥਾਪਨਾ ਕੀਤੀ ਸੀ। ਪਰ ਜਿਵੇਂ ਜਿਵੇਂ ਖਾੜਕੂਵਾਦ ਘਟਦਾ ਗਿਆ, ਸੰਗਤ ਦਾ ਕੰਮ ਵੀ ਸੀਮਤ ਹੁੰਦਾ ਗਿਆ। ਕਿਸਾਨ ਮੁਜ਼ਾਹਰਿਆਂ ਦੌਰਾਨ ਇਸਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸਨੂੰ ਸੰਘ ਨੇ ਕੇਂਦਰ ਅਤੇ ਸਿੱਖਾਂ ਦਰਮਿਆਨ ਵੱਧਦੀ ਦੂਰੀ ਦਾ ਇਕ ਕਾਰਨ ਮੰਨਿਆ ਹੈ।
ਆਰਐੱਸਐੱਸ ਦੇ ਕੁਝ ਅਹੁਦੇਦਾਰਾਂ ਅਨੁਸਾਰ ਏਬੀਪੀਐੱਸ ਇਸ ਸਾਲ 2025 ਵਿਚ ਸੰਗਠਨ ਦੇ ਸ਼ਤਾਬਦੀ ਸਮਾਗਮਾਂ ਦੀਆਂ ਤਿਆਰੀਆਂ ਅਤੇ ਜ਼ਮੀਨੀ ਪੱਧਰ ਉਤੇ ਆਪਣੇ ਕੰਮ ਦੇ ਵਿਸਤਾਰ ਉਤੇ ਵੀ ਧਿਆਨ ਕੇਂਦਰਿਤ ਕਰੇਗਾ। ਚਰਚਾ ਕੀਤੇ ਜਾਣ ਵਾਲੇ ਮੁੱਦਿਆਂ ਵਿਚ ਬੇਰੁਜ਼ਗਾਰੀ ਦੀ ਸੰਭਾਵਨਾ ਹੈ, ਕਿਉਂਕਿ ਆਰਐੱਸਐੱਸ ਨੇ ਖੁਦ ਹੀ ਦੂਰ ਦੁਰਾਡੇ ਦੇ ਖੇਤਰਾਂ ਵਿਚ ਉਦਮੀ ਪ੍ਰਤੀਭਾਵਾਂ ਦੀ ਵਰਤੋਂ ਕਰਨ ਦੀ ਪਹਿਲਕਦਮੀ ਰਾਹੀਂ ਰੁਜ਼ਗਾਰ ਪੈਦਾ ਕਰਨ ਦੀ ਪਹਿਲਕਦਮੀ ਕੀਤੀ ਹੈ। ਦਿ ਇੰਡੀਅਨ ਐਕਸਪ੍ਰੈੱਸ ਦੇ ਹਵਾਲੇ ਤੋਂ ਇਹ ਸਾਰੀ ਜਾਣਕਾਰੀ ਪ੍ਰਾਪਤ ਹੋਈ ਹੈ।
ਆਰਐੱਸਐੱਸ ਦੇ ਸਰ ਸੰਘਚਾਲਕ ਡਾ. ਮੋਹਨ ਭਾਗਵਤ, ਸਰਕਾਰੀਆਵਾ (ਜਨਰਲ ਸਕੱਤਰ), ਦੱਤਾਤ੍ਰੇਅ ਹੋਸਾਬਲੇ ਅਤੇ ਸਾਰੇ ਸੰਯੁਕਤ ਜਨਰਲ ਸਕੱਤਰ ਮੀਟਿੰਗ ਵਿਚ ਮੌਜੂਦ ਹੋਣਗੇ। ਮੀਟਿੰਗ ਵਿਚ ਰਾਸ਼ਟਰੀ ਕਾਰਜਕਾਰਨੀ, ਜ਼ੋਨਲ ਅਤੇ ਸੂਬਾ ਕਾਰਜਕਾਰਨੀ ਦੇ ਮੈਂਬਰ, ਏਬੀਪੀਐੱਸ ਦੇ ਚੁਣੇ ਗਏ ਮੈਂਬਰ, ਸਾਰੇ ਵਿਭਾਗ ਪ੍ਰਚਾਰਕ (ਵਿਭਾਗ ਮੁਖੀ) ਅਤੇ ਵੱਖ-ਵੱਖ ਆਰਐੱਸਐੱਸ- ਪ੍ਰੇਰਿਤ ਸੰਗਠਨਾਂ ਦੇ ਅਹੁਦੇਦਾਰਾਂ ਵਰਗੇ ਸੱਦਾ ਦੇਣ ਵਾਲੇ ਵੀ ਸ਼ਾਮਲ ਹੋਣਗੇ।