ਰੋਪੜ : ਛੁੱਟੀ ਕੱਟ ਕੇ ਡਿਊਟੀ ਵਾਪਸ ਜਾ ਰਹੇ ਫ਼ੌਜੀ ਦੀ ਸੜਕ ਹਾਦਸੇ ’ਚ ਮੌਤ, 2 ਬੱਚਿਆਂ ਦਾ ਬਾਪ ਸੀ ਰਣਧੀਰ

0
2996

ਰੋਪੜ, 7 ਅਕਤੂਬਰ | ਭਾਰਤੀ ਫ਼ੌਜ ਵਿਚ ਬਤੌਰ ਇੰਜੀਨੀਅਰ ਵਜੋਂ ਸੇਵਾਵਾਂ ਨਿਭਾਅ ਰਹੇ ਹੌਲਦਾਰ ਰਣਧੀਰ ਸਿੰਘ ਸੜਕ ਹਾਦਸੇ ਵਿਚ ਜ਼ਖਮੀ ਹੋਣ ਤੋਂ ਬਾਅਦ ਸ਼ਹੀਦ ਹੋ ਗਏ। ਰੋਪੜ ਜ਼ਿਲ੍ਹੇ ਦੇ ਪਿੰਡ ਸੈਣੀ ਮਾਜਰਾ ਢੱਕੀ ਵਿਖੇ ਉਨ੍ਹਾਂ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ।

ਜਾਣਕਾਰੀ ਅਨੁਸਾਰ ਹੌਲਦਾਰ ਰਣਧੀਰ ਸਿੰਘ ਛੁੱਟੀ ’ਤੇ ਆਏ ਸਨ। ਇਸ ਦੌਰਾਨ ਸੜਕ ਹਾਦਸੇ ਵਿਚ ਜ਼ਖ਼ਮੀ ਹੋਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਨੇ ਕਮਾਂਡ ਹਸਪਤਾਲ ਚੰਡੀਗੜ੍ਹ ਵਿਖੇ ਆਖਰੀ ਸਾਹ ਲਏ। ਅੱਜ ਰਣਧੀਰ ਸਿੰਘ ਨੂੰ ਅੰਤਿਮ ਸੰਸਕਾਰ ਸਮੇਂ ਫ਼ੌਜ ਦੇ ਜਵਾਨਾਂ ਵੱਲੋਂ ਸ਼ਰਧਾਂਜਲੀ ਦਿੱਤੀ ਗਈ। ਸ਼ਹੀਦ ਰਣਧੀਰ ਸਿੰਘ 51 ਇੰਜੀਨੀਅਰਿੰਗ ਵਿਭਾਗ ਰਾਂਚੀ ਵਿਖੇ ਤਾਇਨਾਤ ਸੀ ਅਤੇ ਉਹ ਆਪਣੇ ਪਿੱਛੇ ਪਤਨੀ, 2 ਭਰਾ ਅਤੇ 2 ਬੇਟੀਆਂ ਛੱਡ ਗਏ ਹਨ।