ਘਰੋਂ ਖੇਡਣ ਨਿਕਲੀਆਂ 3 ਬੱਚਿਆਂ ਦੀਆਂ ਕਾਰ ‘ਚ ਮਿਲੀਆਂ ਲਾਸ਼ਾਂ, ਇਲਾਕੇ ‘ਚ ਦਹਿਸ਼ਤ

0
1105

ਰੂਪਨਗਰ. ਚਮਕੌਰ ਸਾਹਿਬ ਵਿਖੇ ਪ੍ਰਵਾਸੀ ਮਜ਼ਦੂਰਾਂ ਦੇ ਪਰਿਵਾਰਾਂ ਦੀਆਂ 3 ਬੱਚੀਆਂ ਦੀਆਂ ਲਾਸ਼ਾਂ ਕਾਰ ਵਿੱਚੋਂ ਮਿਲਣ ਨਾਲ ਇਲਾਕੇ ਦੇ ਦਹਿਸ਼ਤ ਦਾ ਮਾਹੌਲ ਹੈ। ਪੁਲਿਸ ਨੇ ਕਾਰ ਸਮੇਤ ਲਾਸ਼ਾਂ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਪਹੁੰਚਾ ਦਿੱਤੀਆਂ ਹਨ।

ਐਸ.ਪੀ.ਡੀ ਰਜਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਭੂਰੜੇ ਰੋਡ ‘ਚ ਪ੍ਰਵਾਸੀ ਮਜ਼ਦੂਰਾਂ ਦੀਆਂ ਤਿੰਨ ਬੱਚੀਆਂ ਘਰੋਂ ਮੁਹੱਲੇ ‘ਚ ਖੇਡਣ ਗਈਆਂ ਸਨ ਪਰ ਘਰ ਨਹੀਂ ਮੁੜੀਆਂ। ਪਰਿਵਾਰਿਕ ਮੈਂਬਰਾਂ ਨੇ ਭਾਲ ਵੀ ਕੀਤੀ ਪਰ ਬੱਚਿਆਂ ਕਿਤੇ ਵੀ ਨਹੀਂ ਮਿਲੀਆਂ ਤਾਂ ਉਨ੍ਹਾਂ ਥਾਣੇ ‘ਚ ਵੀ ਰਿਪੋਰਟ ਦਰਜ ਕਰਵਾਈ।

ਪੁਲਿਸ ਨੇ ਜਦੋਂ ਭਾਲ ਕਰਦਿਆਂ ਬੱਚੀਆਂ ਦੇ ਖੇਡਣ ਵਾਲੀ ਜਗ੍ਹਾ ਦੇ ਨੇੜੇ ਕਾਰ ਨੂੰ ਖੋਲ੍ਹ ਕੇ ਦੇਖਿਆ ਤਾਂ ਤਿੰਨੋਂ ਬੱਚੀਆਂ ਦੀਆਂ ਲਾਸ਼ਾਂ ਕਾਰ ਦੇ ਅੰਦਰ ਪਈਆਂ ਸਨ। ਮ੍ਰਿਤਕ ਬੱਚਿਆਂ ਦੀ ਪਛਾਣ ਆਸ਼ਾ ਰਾਣੀ (5) ਸਾਲ, ਦੂਜੀ ਗੁਰੀਆ (5) , ਸਵੀਟੀ (3) ਸਾਲ ਵਜੋਂ ਹੋਈ। ਇਹ ਪ੍ਰਵਾਸੀ ਮਜ਼ਦੂਰ ਪਿਛਲੇ 3 ਸਾਲ ਤੋਂ ਇਸ ਮੁਹੱਲੇ ‘ਚ ਰਹਿ ਰਹੇ ਸਨ। ਕਾਰ ਦੇ ਮਾਲਿਕ ਭਗਤ ਰਾਮ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਨੂੰ ਸ਼ੱਕ ਹੈ ਕਿ ਬੱਚੀਆਂ ਦੀ ਮੌਤ ਕਾਰ ਅੰਦਰ ਦਮ ਘੁੱਟਣ ਦੇ ਨਾਲ ਹੋਈ ਹੈ, ਪਰ ਫਿਰ ਵੀ ਪੁਲਿਸ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।