ਪਠਾਨਕੋਟ (ਧਰਮਿੰਦਰ ਠਾਕੁਰ) | ਪੰਜਾਬ ‘ਚ ਕ੍ਰਾਈਮ ਦਿਨ-ਪ੍ਰਤੀ ਦਿਨ ਵੱਧਦਾ ਜਾ ਰਿਹਾ ਹੈ ਅਤੇ ਪੁਲਿਸ-ਪ੍ਰਸ਼ਾਸਨ ਦਾ ਇਸ ਤੋਂ ਕੰਟਰੋਲ ਖਤਮ ਹੁੰਦਾ ਜਾ ਰਿਹਾ ਹੈ।
ਪਠਾਨਕੋਟ ਦੇ ਪਿੰਡ ਪਰਮਾਨੰਦ ਵਿੱਚ ਇਕ ਨੌਜਵਾਨ ਨੂੰ ਕਾਰ ਸਵਾਰ ਲੁਟੇਰਿਆਂ ਨੇ ਫਿਲਮੀ ਸਟਾਇਲ ਵਿਚ ਲੁੱਟ ਲਿਆ।
ਜ਼ਖਮੀ ਦਮਨਜੀਤ ਸਿੰਘ ਨੇ ਦੱਸਿਆ ਕਿ ਉਹ ਕੁਵੈਤ ਵਿੱਚ ਕੰਮ ਕਰਦਾ ਹੈ। ਲੋਕਡਾਊਨ ਦੌਰਾਨ ਉਹ ਇੰਡੀਆ ਆਇਆ ਸੀ ਅਤੇ ਫਿਲਹਾਲ ਇੱਥੇ ਹੀ ਰਹਿ ਰਿਹਾ ਹੈ।
ਸ਼ਨੀਵਾਰ ਨੂੰ ਦਮਨਜੀਤ ਮੋਟਰਸਾਇਕਲ ‘ਤੇ ਆਪਣਾ ਅਧਾਰ ਕਾਰਡ ਅਪਡੇਟ ਕਰਵਾਉਣ ਜਾ ਰਿਹਾ ਸੀ ਕਿ ਤਾਰਾਗੜ ਰੋਡ ਉੱਤੇ ਕਾਰ ਸਵਾਰਾਂ ਨੇ ਉਸ ਨੂੰ ਟੱਕਰ ਮਾਰ ਦਿੱਤੀ। ਉਹ ਡਿੱਗ ਗਿਆ। ਕਾਰ ਵਿੱਚੋਂ 2 ਮੁੰਡੇ ਨਿਕਲੇ ਅਤੇ ਸਾਰਾ ਕੁਝ ਦੇਣ ਨੂੰ ਕਿਹਾ।
ਦਮਨਜੀਤ ਨੇ ਜਦੋਂ ਲੁਟੇਰਿਆਂ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਗੋਲੀ ਚਲਾ ਦਿੱਤੀ। ਗੋਲੀ ਦਮਨਜੀਤ ਦੀ ਬਾਂਹ ਉੱਤੇ ਲੱਗੀ ਹੈ। ਇਸ ਤੋਂ ਬਾਅਦ ਲੁਟੇਰੇ ਜੇਬ ਵਿੱਚੋਂ 15 ਹਜਾਰ ਕੱਢ ਕੇ ਭੱਜ ਗਏ।
ਡਾਕਟਰ ਪੁਨੀਤ ਗਿੱਲ ਨੇ ਦੱਸਿਆ ਕਿ ਗੋਲੀ ਸਰੀਰ ਵਿੱਚੋਂ ਕੱਢ ਦਿੱਤੀ ਗਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।