ਅੰਮ੍ਰਿਤਸਰ ‘ਚ ਜਗਰਾਤਾ ਕਰਨ ਜਾਂਦੇ ਨੌਜਵਾਨ ਦਾ ਲੁਟੇਰਿਆਂ ਨੇ ਗੋਲ਼ੀ ਮਾਰ ਕੇ ਕੀਤਾ ਮਰਡਰ; ਪੈਸਿਆਂ ਵਾਲਾ ਬੈਗ ਖੋਹ ਕੇ ਫਰਾਰ

0
512

ਅੰਮ੍ਰਿਤਸਰ, 28 ਅਕਤੂਬਰ | ਅੰਮ੍ਰਿਤਸਰ ਦੇ ਰਿਆਲਟੋ ਚੌਕ ਵਿਚ ਰਾਤ ਨੂੰ ਵਿਅਕਤੀ ਤੋਂ ਪੈਸਿਆਂ ਵਾਲਾ ਬੈਗ ਖੋਹਣ ਤੋਂ ਬਾਅਦ ਗੋਲੀ ਮਾਰ ਕੇ ਲੁਟੇਰੇ ਚਲੇ ਗਏ। ਘਟਨਾ ਨੂੰ ਅੰਜਾਮ ਦੇਣ ਵਾਲੇ ਨੌਜਵਾਨਾਂ ਐਕਟਿਵ ਸਵਾਰ ਸਨ। ਬੈਗ ਖੋਹਣ ਦੇ ਚੱਕਰ ਵਿਚ ਗੋਲੀ ਚਲਾ ਨੌਜਵਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ, ਜਿਸਦੇ ਚਲਦੇ ਨੌਜਵਾਨ ਦੀ ਮੌਕੇ ਉਤੇ ਹੋ ਗਈ ਹੈ।

ਇਸ ਸਬੰਧੀ ਮ੍ਰਿਤਕ ਦੇ ਸਾਥੀ ਨੇ ਦੱਸਿਆ ਕਿ ਉਹ ਭਜਨ ਮੰਡਲੀ ਦਾ ਕੰਮ ਕਰਦੇ ਹਨ ਅਤੇ ਰਾਤ ਨੂੰ ਜਗਰਾਤਾ ਕਰਨ ਦਯਾਨੰਦ ਨਗਰ ਜਾ ਰਹੇ ਸਨ ਪਰ ਅਚਾਨਕ ਅੰਮ੍ਰਿਤਸਰ ਦੇ ਰਿਆਲਟੋ ਚੌਕ ਵਿਚ ਪਹੁੰਚਣ ਉਤੇ ਪਿੱਛੋਂ ਆਏ 3 ਅਣਪਛਾਤੇ ਨੌਜਵਾਨਾਂ ਵੱਲੋਂ ਸਾਡਾ ਬੈਗ ਖੋਹਣ ਦੀ ਕੋਸ਼ਿਸ਼ ਕੀਤੀ ਗਈ ਜਦੋ ਅਸੀਂ ਬੈਗ ਨਹੀ ਛੱਡਿਆ ਤਾਂ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਛਾਤੀ ਵਿਚ ਗੋਲੀ ਮਾਰ ਦਿੱਤੀ ਤੇ ਮੌਤ ਹੋ ਗਈ।

ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਉਹ ਰਾਮ ਨਗਰ ਕਾਲੋਨੀ ਗੁਰੂ ਨਾਨਕਪੁਰਾ ਦੇ ਰਹਿਣ ਵਾਲੇ ਹਨ ਅਤੇ ਪਤੀ ਜਗਰਾਤੇ ਕਰਨ ਦਾ ਕੰਮ ਕਰਦਾ ਸੀ ਅਤੇ ਇਕੱਲਾ ਕਮਾਉਣ ਵਾਲਾ ਸੀ ਕਿਉਂਕਿ ਪਿਤਾ ਪਹਿਲਾਂ ਹੀ ਅਧਰੰਗ ਦਾ ਮਰੀਜ਼ ਹੈ ਅਤੇ ਸਾਡੀ ਇਕ ਛੋਟੀ ਬੱਚੀ ਹੈ,  ਮੇਰੇ ਪਤੀ ਦੀ ਮੌਤ ਨਾਲ ਸਾਡਾ ਪਰਿਵਾਰ ਉਜੜ ਗਿਆ ਹੈ।

ਪੁਲਿਸ ਜਾਂਚ ਅਧਿਕਾਰੀ ਨੇ ਦੱਸਿਆ ਕਿ ਰਾਤ ਨੂੰ ਕੁਝ ਅਣਪਛਾਤੇ ਨੌਜਵਾਨਾਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦਿਆਂ ਬੈਗ ਖੋਹਣ ਲਈ ਗੋਲੀ ਚਲਾਈ, ਜਿਸ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ ਜੋ ਕਿ ਜਗਰਾਤਾ ਕਰਨ ਜਾ ਰਿਹਾ ਸੀ। ਫਿਲਹਾਲ ਘਟਨਾ ਨੂੰ ਅੰਜਾਮ ਦੇਣ ਵਾਲੇ ਲੋਕਾਂ ਦੀ ਗ੍ਰਿਫਤਾਰੀ ਲਈ ਸ਼ਹਿਰ ਵਿਚ ਨਾਕੇਬੰਦੀ ਕੀਤੀ ਹੋਈ ਹੈ।