ਜਲੰਧਰ : ਲੁਟੇਰਿਆਂ ਨੇ ਆਦਮਪੁਰ ਦੇ ਯੂਕੋ ਬੈਂਕ ‘ਚ ਸਕਿਓਰਟੀ ਗਾਰਡ ਨੂੰ ਗੋਲ਼ੀ ਮਾਰ ਕੇ ਲੁੱਟੇ 6 ਲੱਖ 20 ਹਜ਼ਾਰ ਰੁਪਏ

0
1129

ਜਲੰਧਰ | ਜ਼ਿਲ੍ਹੇ ਤੋਂ ਇਸ ਵੇਲੇ ਵੱਡੀ ਖਬਰ ਹੈ। ਜਲੰਧਰ-ਹੁਸ਼ਿਆਰਪੁਰ ਰੋਡ ਉੱਤੇ ਆਦਮਪੁਰ ਕਸਬੇ ਦੇ ਪਿੰਡ ਕਾਲੜਾ ਵਿਚ ਯੂਕੋ ਬੈਂਕ ਵਿਚ ਲੁਟੇਰਿਆਂ ਨੇ ਦਿਨ-ਦਿਹਾੜੇ ਲੁੱਟ ਕੀਤੀ ਹੈ। ਲੁਟੇਰਿਆਂ ਨੇ ਸਕਿਓਰਟੀ ਗਾਰਡ ਦੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਤੇ 6 ਲੱਖ 20 ਹਜ਼ਾਰ ਰੁਪਇਆ ਲੁੱਟ ਕੇ ਲੈ ਗਏ। ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀਆਂ ਸੀਸੀਟੀਵੀ ਦੀ ਰਿਕਾਰਡਿੰਗ ਖੰਘਾਲ ਰਹੇ ਹਨ।

ਜਾਣਕਾਰੀ ਦੇ ਮੁਤਾਬਿਕ ਚਾਰ ਬੰਦੇ ਯੂਕੋਂ ਬੈਂਕ ਦੇ ਅੰਦਰ ਵੜੇ ਤੇ ਉਹਨਾਂ ਨੇ ਸਾਰੇ ਸਟਾਫ ਤੇ ਪਿਸਤੌਲ ਤਾਨ ਦਿੱਤੇ। ਗਾਰਡ ਸੁਰਿੰਦਰ ਸਿੰਘ ਨੇ ਵਿਰੋਧ ਕੀਤਾ ਤਾਂ ਉਹਨਾਂ ਨੇ ਉਹਦੇ ਗੋਲੀ ਮਾਰ ਦਿੱਤੀ। ਗੋਲੀ ਲੱਗਣ ਤੋਂ ਬਾਅਦ ਗਾਰਡ ਦੀ ਮੌਕੇ ਤੇ ਮੌਤ ਹੋ ਗਈ। ਉਸ ਤੋਂ ਬਾਅਦ ਲੁਟੇਰੇ ਬੈਂਕ ਵਿਚੋਂ ਲੱਖਾਂ ਰੁਪਇਆ ਲੁੱਟ ਕੇ ਫਰਾਰ ਹੋ ਗਏ।