ਜਲੰਧਰ ‘ਚ ਵੱਡੀ ਵਾਰਦਾਤ : ਲੁਟੇਰਿਆਂ ਨੇ ਲੁੱਟਿਆ ਲੱਖਾਂ ਰੁਪਏ ਨਾਲ ਭਰਿਆ ਏਟੀਐਮ, ਦੇਖੋ ਵੀਡੀਓ

0
1683

ਜਲੰਧਰ | ਪਿੰਡ ਵਿਰਕਾਂ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਬੀਤੀ ਰਾਤ ਗੈਸ ਕਟਰ ਗਿਰੋਹ ਨੇ ਕੇਨਰਾ ਬੈਂਕ ਦੇ ਏਟੀਐਮ ਨੂੰ ਨਿਸ਼ਾਨਾ ਬਣਾਇਆ ਤੇ ਏਟੀਐਮ ਮਸ਼ੀਨ ਪੁੱਟ ਕੇ ਲੈ ਗਏ। ਫਿਲਹਾਲ ਘਟਨਾ ਦੀ ਖਬਰ ਮਿਲਦੇ ਹੀ ਗੋਰਾਇਆ ਦੀ ਪੁਲਿਸ ਮੌਕੇ ਤੇ ਪਹੁੰਚ ਗਈ। ਦੱਸਿਆ ਜਾ ਰਿਹਾ ਹੈ ਕਿ ਏਟੀਐਮ ਵਿਚ ਉਸ ਦਿਨ ਹੀ ਲੱਖਾਂ ਰੁਪਏ ਦਾ ਕੈਸ਼ ਪਾਇਆ ਗਿਆ ਸੀ।

ਜਲੰਧਰ ਦੀ ਦੇਹਾਤ ਪੁਲਿਸ ਨੇ ਦੱਸਿਆ ਕਿ ਦੇਰ ਰਾਤ 2 : 30 ਵਜੇ ਲੁਟੇਰਿਆਂ ਨੇ ਦੋ ਲੱਖ ਰੁਪਏ ਵਾਲ ਏਟੀਐਮ ਲੁੱਟ ਲਿਆ ਹੈ। ਪੁਲਿਸ ਨੇ ਕਿਹਾ ਆਰੋਪੀਆਂ ਦੀ ਭਾਲ ਜਾਰੀ ਹੈ।  

ਕੇਨਰਾ ਬੈਂਕ ਦੇ ਮੈਨੇਜਰ ਅਸ਼ੀਸ਼ ਨੇ ਦੱਸਿਆ ਕਿ ਸਵੇਰੇ ਜਦ ਆ ਕੇ ਦੇਖਿਆ ਤਾਂ ਏਟੀਐਮ ਮਸ਼ੀਨ ਲੁਟੇਰਿਆਂ ਨੇ ਪੁੱਟ ਲਈ ਸੀ। ਉਹਨਾਂ ਨੇ ਦੱਸਿਆ ਕਿ ਲੁਟੇਰੇ ਸੀਸੀਟੀਵੀ ਵਿਚ ਲੁਟੇਰੇ ਦਿਖਾਈ ਦਿੱਤੇ ਹਨ।