ਜਲੰਧਰ (ਕਮਲ) | ਗੜ੍ਹਾ ਦੇ ਐੱਸਜੀਐੱਲ ਹਸਪਤਾਲ ਨੇੜੇ ਬੀਤੀ ਰਾਤ ਇਕ ਔਰਤ ਜੋ ਬਾਜ਼ਾਰ ਤੋਂ ਆਪਣੇ ਘਰ ਰਿਕਸ਼ਾ ‘ਤੇ ਜਾ ਰਹੀ ਸੀ ਕਿ ਪਿੱਛੋਂ ਇਕ ਬਿਨਾਂ ਨੰਬਰ ਪਲੇਟ ਬਾਈਕ ਸਵਾਰ ਨੇ ਉਸ ਤੋਂ ਪਰਸ ਖੋਹ ਲਿਆ, ਜਿਸ ‘ਤੇ ਔਰਤ ਰਿਕਸ਼ੇ ਤੋਂ ਡਿੱਗ ਗਈ ਅਤੇ ਉਸ ਦੇ ਸਿਰ ‘ਚ ਸੱਟ ਵੀ ਲੱਗੀ।
ਥੋੜ੍ਹਾ ਅੱਗੇ ਜਾ ਕੇ ਲੋਕਾਂ ਦੀ ਮਦਦ ਨਾਲ ਉਸ ਲੁਟੇਰੇ ਨੂੰ ਉਥੇ ਹੀ ਦਬੋਚ ਲਿਆ ਗਿਆ, ਜਿਸ ਕੋਲੋਂ ਔਰਤ ਦਾ ਪਰਸ ਤੇ ਮੋਬਾਇਲ ਵੀ ਮਿਲਿਆ, ਜਿਸ ਤੋਂ ਬਾਅਦ ਲੋਕਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਮੌਕੇ ‘ਤੇ ਪੁੱਜੀ ਪੁਲਿਸ ਨੇ ਲੁਟੇਰੇ ਨੂੰ ਹਿਰਾਸਤ ਵਿੱਚ ਲੈ ਕੇ ਮੁੱਢਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਦਿੰਦਿਆਂ ਥਾਣਾ-7 ਦੇ ਮੁਖੀ ਕਮਲਜੀਤ ਸਿੰਘ ਨੇ ਦੱਸਿਆ ਕਿ ਦੋਸ਼ੀ ਦੀ ਪਛਾਣ ਕੁਲਵਿੰਦਰ ਸਿੰਘ ਰਿੱਕੀ ਵਜੋਂ ਹੋਈ ਹੈ, ਜੋ ਪਿੰਡ ਲਾਂਬੜਾ ਦਾ ਰਹਿਣ ਵਾਲਾ ਹੈ, ਔਰਤ ਸਵਿਤਾ ਕੁਮਾਰੀ ਜਿਸ ਤੋਂ ਇਹ ਪਰਸ ਖੋਹ ਕੇ ਭੱਜਿਆ ਸੀ, ਉਹ ਫੱਗੂ ਮੁਹੱਲਾ ਗੜ੍ਹਾ ਦੀ ਰਹਿਣ ਵਾਲੀ ਹੈ।
ਪੁਲਿਸ ਦਾ ਕਹਿਣਾ ਹੈ ਉਕਤ ਆਰੋਪੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
(ਨੋਟ – ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ https://bit.ly/3e85XYS ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।