ਤਰਨਤਾਰਨ ਦੀ ਐੱਨ.ਆਰ.ਆਈ. ਔਰਤ ਤੋਂ ਲੁਟੇਰੇ ਨੇ ਖੋਹਿਆ ਪਰਸ, 200 ਡਾਲਰ ਤੇ 38 ਹਜ਼ਾਰ ਰੁਪਏ ਸੀ ਪਰਸ ‘ਚ

0
701

ਤਰਨਤਾਰਨ (ਬਲਜੀਤ ਸਿੰਘ) | ਪੱਟੀ ਅਤੇ ਇਸਦੇ ਆਲੇ-ਦੁਆਲੇ ਲੁੱਟਾਂ-ਖੋਹਾਂ ਤੇ ਗੁੰਡਾਗਰਦੀ ਦੀਆਂ ਵਾਰਦਾਤਾਂ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ ਪਰ ਪੁਲਿਸ ਸਮਾਜ ਵਿਰੋਧੀ ਅਨਸਰਾਂ ਨੂੰ ਨਕੇਲ ਪਾਉਣ ਵਿਚ ਨਾਕਾਮ ਸਾਬਤ ਹੋ ਰਹੀ ਹੈ।

ਅਜਿਹੀ ਘਟਨਾ ਪੱਟੀ ਸ਼ਹਿਰ ਦੇ ਗਾਂਧੀ ਸੱਥ ਦੇ ਨਜ਼ਦੀਕ ਸਾਹਮਣੇ ਆਈ ਹੈ, ਜਿਥੇ ਇਕ ਐੱਨ.ਆਰ.ਆਈ. ਔਰਤ ਕੋਲੋਂ ਮੋਟਰਸਾਇਕਲ ਸਵਾਰ ਨੌਜਵਾਨ ਝਪੱਟਾ ਮਾਰ ਕੇ ਪਰਸ ਖੋਹ ਕੇ ਰਫੂਚੱਕਰ ਹੋ ਗਿਆ।

ਪੀੜਤ ਜਸਵਿੰਦਰ ਕੌਰ ਪਤਨੀ ਦਵਿੰਦਰ ਸਿੰਘ ਵਾਸੀ ਕੁੱਲਾ ਚੌਕ ਪੱਟੀ ਨੇ ਦੱਸਿਆ ਕਿ ਉਹ ਕੈਨੇਡਾ ਰਹਿੰਦੀ ਹੈ ਅਤੇ ਆਪਣੇ ਪਿਤਾ ਦੀ ਦੇਖ-ਰੇਖ ਕਰਨ ਲਈ ਚਾਰ-ਪੰਜ ਦਿਨ ਪਹਿਲਾਂ ਹੀ ਇੰਡੀਆ ਆਈ ਹੈ। ਏ.ਟੀ.ਐਮ. ਵਿਚੋਂ ਪੈਸੇ ਕੱਢਵਾਏ ਤੇ ਜਦ ਘਾਟੀ ਬਜ਼ਾਰ ਪਹੁੰਚੀ ਤਾਂ ਕਾਲੇ ਮੋਟਰਸਾਇਕਲ ‘ਤੇ ਸਵਾਰ ਇਕ ਨੌਜਵਾਨ ਪਰਸ ਖੋਹ ਕੇ ਰਫੂਚੱਕਰ ਹੋ ਗਿਆ।

ਪਰਸ ਵਿਚ ਆਈ.ਫੋਨ ਮੋਬਾਇਲ, ਤਿੰਨ ਏ.ਟੀ.ਐੱਮ. ਕਾਰਡ, ਅਧਾਰ ਕਾਰਡ, ਪੈਨ ਕਾਰਡ, 200 ਡਾਲਰ ਅਤੇ 38 ਹਜ਼ਾਰ ਰੁਪਏ ਸਨ।

ਇਸ ਘਟਨਾ ਤੋਂ ਪਹਿਲਾਂ ਵੀ ਦਿਨ-ਦਿਹਾੜੇ ਚਾਰ ਵਿਅਕਤੀਆਂ ਵੱਲੋਂ ਇਕ ਔਰਤ ‘ਤੇ ਸਪਰੇਅ ਪਾ ਕੇ ਉਸ ਦੀਆਂ ਮੁੰਦਰੀਆਂ ਤੇ ਵਾਲੀਆਂ ਲੁਹਾ ਲਈਆਂ ਸਨ ਪਰ ਹਾਲੇ ਤੱਕ ਦੋਸ਼ੀ ਪੁਲਸ ਵਲੋਂ ਕਾਬੂ ਨਹੀਂ ਕੀਤਾ ਗਿਆ।