ਤਿਹਾੜ ‘ਚ ਬੰਦ ਇਕ ਗੈਂਗਸਟਰ ਦਾ ਖੁਲਾਸਾ : ਲਾਰੈਂਸ ਨੇ ਕਸਮ ਖਾਧੀ ਸੀ ਕਿ ਸਿੱਧੂ ਨੂੰ ਛੱਡਾਂਗਾ ਨਹੀਂ

0
17054

ਚੰਡ੍ਹੀਗੜ੍ਹ । ਜਦੋਂ ਵਿੱਕੀ ਮਿੱਡੂਖੇੜਾ ਦਾ ਕਤਲ ਹੋਇਆ ਸੀ ਤਾਂ ਲਾਰੈਂਸ ਨੇ ਜੇਲ੍ਹ ਵਿਚ ਕਸਮ ਖਾਧੀ ਸੀ ਕਿ ਉਹ ਸਿੱਧੂ ਮੂਸੇਵਾਲਾ ਨੂੰ ਜਿਊਂਦਾ ਨਹੀਂ ਛੱਡੇਗਾ।
ਤਿਹਾੜ ਜੇਲ੍ਹ ਵਿੱਚ ਬੰਦ ਦੂਜੇ ਗੈਂਗਸਟਰ ਨੇ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਦੀ ਪੁੱਛਗਿੱਛ ਵਿਚ ਇਸ ਦਾ ਖੁਲਾਸਾ ਕੀਤਾ। ਵਿੱਕੀ ਮਿੱਡੂਖੇੜਾ ਤੇ ਲਾਰੈਂਸ ਨੇ ਚੰਡੀਗੜ੍ਹ ਸਥਿਤ ਕਾਲਜ ਵਿਚ ਨਾਲ ਪੜ੍ਹਾਈ ਕੀਤੀ ਹੈ, ਜਿਥੇ ਇਨ੍ਹਾਂ ਦੀ ਦੋਸਤੀ ਹੋਈ।

ਲਾਰੈਂਸ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ ਕੋਲ ਰਿਮਾਂਡ ‘ਤੇ ਹੈ। ਪੰਜਾਬ ਪੁਲਿਸ ਨੇ ਲਾਰੈਂਸ ਨੂੰ ਮੂਸੇਵਾਲਾ ਦੇ ਕਤਲ ਦੀ FIR ਵਿੱਚ ਨਾਮਜ਼ਦ ਤਾਂ ਨਹੀਂ ਕੀਤਾ ਪਰ ਪਿਤਾ ਦੇ ਬਿਆਨ ਵਿਚ ਉਸ ਦਾ ਨਾਂ ਹੈ। ਇਸੇ ਦੇ ਆਧਾਰ ‘ਤੇ ਉਸ ਦਾ ਪ੍ਰੋਡਕਸ਼ਨ ਵਾਰੰਟ ਲਿਆ ਜਾਏਗਾ।

ਪੰਜਾਬ ਪੁਲਿਸ ਨੇ ਸੰਦੀਪ ਕੇਕੜਾ ਦੇ ਨਾਲ ਮੂਸੇਵਾਲਾ ਦੇ ਘਰ ਗਏ ਚੇਤਨ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਕੇਕੜਾ ਨੇ ਹੀ ਮੂਸੇਵਾਲਾ ਦੀ ਰੇਕੀ ਕੀਤੀ ਸੀ।

ਇਸ ਤੋਂ ਬਾਅਦ ਕੇਕੜਾ ਬਾਈਕ ‘ਤੇ ਬੈਠ ਕੇ ਚਲਾ ਗਿਆ। ਚੇਤਨ ਸ਼ਾਰਪ ਸ਼ੂਟਰਸ ਦੀ ਕੋਰੋਲਾ ਗੱਡੀ ਵਿੱਚ ਬੈਠ ਕੇ ਚਲਾ ਗਿਆ।