ਗੁਰਦਾਸਪੁਰ | ਜ਼ਿਲ੍ਹੇ ਤੋਂ ਇਸ ਵੇਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪਿੰਡ ਕਲੇਰ ਖੁਰਦ ਵਿਚ ਜ਼ਮੀਨੀ ਵਿਵਾਦ ਦੇ ਚੱਲਦਿਆਂ ਸਾਬਕਾ ਫੌਜੀ ਨੇ ਆਪਣੇ ਦੋ ਸਕੇ ਭਰਾਵਾਂ ਦਾ ਕਤਲ ਕਰ ਦਿੱਤਾ ਹੈ।
ਵਿਵਾਦ ਦੇ ਪਿੱਛੇ ਕਈ ਦਹਾਕਿਆਂ ਤੋਂ ਚੱਲਦਾ ਆ ਰਿਹਾ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਿਕ ਪਿੰਡ ਕਲੇਰ ਖੁਰਦ ਵਿਚ ਰਹਿੰਦੇ ਸਾਬਕਾ ਫੌਜੀ ਵਿਰਸਾ ਸਿੰਘ ਨੇ ਆਪਣੇ ਭਰਾ ਅਮਰੀਕ ਸਿੰਘ ਤੇ ਹਰਭਜਨ ਸਿੰਘ ਦੇ ਨਾਲ ਜ਼ਮੀਨੀ ਵਿਵਾਦ ਚੱਲ ਰਿਹਾ ਸੀ। ਪਤਾ ਲੱਗਾ ਹੈ ਕਿ ਅਦਾਲਤ ਵਿਚ ਫੈਸਲਾ ਇਕ ਤਰਫਾ ਆਇਆ ਹੈ।
ਅਦਾਲਤ ਦੇ ਫੈਸਲੇ ਤੇ ਅੱਜ ਅਮਰੀਕ ਤੇ ਹਰਭਜਨ ਸਿੰਘ ਵਿਵਾਦ ਵਾਲੀ ਜ਼ਮੀਨ ਉਪਰ ਪਹੁੰਚੇ। ਉਹ ਦੋਵੇਂ ਭਰਾ ਵਿਵਾਦ ਵਾਲੀ ਜ਼ਮੀਨ ਉਪਰ ਕਬਜਾ ਲੈਣ ਲਈ ਆਏ ਸਨ।
ਸਾਬਕਾ ਫੌਜੀ ਵਿਰਸਾ ਸਿੰਘ ਵੀ ਆਪਣੇ ਪਰਿਵਾਰ ਨਾਲ ਪਹੁੰਚੇ ਨਾਲ। ਵਿਵਾਦ ਹੋਣ ਤੇ ਉਹਨਾਂ ਨੇ ਆਪਣੇ ਸਕੇ ਭਰਾਵਾਂ ਉੱਤੇ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਲੱਗਦੇ ਸਾਰੇ ਦੋਵੇਂ ਭਰਾ ਢੇਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਫਾਈਰਿੰਗ ਵਿਚ ਇਕ ਔਰਤ ਤੇ ਦੋ ਲੋਕ ਹੋਰ ਜ਼ਖਮੀ ਹੋਏ ਹਨ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ।




































