ਜਲੰਧਰ ਦੇ ਸੇਵਾ-ਮੁਕਤ ਜੇਈ ਕਮਲਜੀਤ ਨੇ ਕੋਰੋਨਾ ਦੀ ਦਵਾਈ ਦੇ ਟੈਸਟ ਲਈ ਕੀਤਾ ਆਪਣਾ ਸਰੀਰ ਦਾਨ

0
849

ਜਲੰਧਰ . ਕੋਰੋਨਾ ਮਹਾਮਾਰੀ ਦਾ ਕਹਿਰ ਵਰ੍ਹਾ ਰਿਹਾ ਹੈ। ਕਿਸੇ ਇਕ ਦੇਸ਼ ਤਕ ਸੀਮਤ ਨਹੀਂ ਸਗੋਂ ਪੂਰੇ ਸੰਸਾਰ ਨੂੰ ਆਪਣੀ ਲਪੇਟ ਵਿਚ ਲੈ ਰਿਹਾ ਹੈ। ਸਭ ਤੋਂ ਵੱਡੀ ਦੁਖਦਾਈ ਖਬਰ ਇਹ ਹੈ ਕਿ ਅੱਜ ਤੱਕ ਅਸੀਂ ਬਹੁਤ ਸਾਰੀਆਂ ਖੋਜਾਂ ਕੀਤੀਆਂ ਪਰ ਇਸ ਮਹਾਮਾਰੀ ਲਈ ਕੋਈ ਦਵਾਈ ਨਹੀਂ ਲੱਭ ਸਕੇ।

ਪਿੰਡ ਸਦਾਣਾ ਵਾਸੀ ਸੇਵਾ-ਮੁਕਤ ਜੇਈ ਕਮਲਜੀਤ ਸਿੰਘ ਸਹੋਤਾ ਨੇ ਨੇਕ ਉਪਰਾਲਾ ਕੀਤਾ ਹੈ ਜਿਸ ਨੇ ਸਵੈ ਘੋਸ਼ਣਾ ਤਹਿਤ ਆਪਣਾ ਸਰੀਰ ਸਿਹਤ ਵਿਭਾਗ ਨੂੰ ਕੋਰੋਨਾ ਲਈ ਦਵਾਈ ਨੂੰ ਟੈਸਟ ਕਰਨ ਲਈ ਦਾਨ ਕੀਤਾ ਹੈ। ਡੀਸੀ ਘਨਸ਼ਿਆਮ ਥੋਰੀ ਨੂੰ ਸਵੈ ਘੋਸ਼ਣਾ ਪੱਤਰ ਪੇਸ਼ ਕੀਤਾ ਤੇ ਨਾਲ ਹੀ 11000 ਰੁਪਏ ਦਾ ਚੈੱਕ ਕੋਰੋਨਾ ਰਾਹਤ ਫੰਡ ਲਈ ਭੇਟ ਕੀਤਾ। ਜਦੋਂ ਅਸੀਂ ਦਾਨੀ ਕਮਲਜੀਤ ਨਾਲ ਇਸ ਬਾਰੇ ਹੋਰ ਗੱਲਬਾਤ ਕਰਨ ਲਈ ਫੋਨ ਕੀਤਾ ਤਾਂ ਉਹਨਾਂ ਕਿਹਾ ਮੇਰੀ ਆਤਮਾ ਚਾਹੁੰਦੀ ਸੀ ਮੈਂ ਇਹੋ ਜਿਹਾ ਕੰਮ ਕਰਾ ਮੈਂ ਕੋਈ ਵੀ ਪਬਲੀਸਿਟੀ ਨਹੀਂ ਚਾਹੁੰਦਾ।

ਜਲੰਧਰ ਦਾ ਹਰ ਅਪਡੇਟ ਸਿੱਧਾ ਮੋਬਾਈਲ ਤੇ

• ਜਲੰਧਰ ਦੀਆਂ ਖਬਰ ਵਟਸਐਪ ‘ਚ ਮੰਗਵਾਉਣ ਲਈ 96467-33001 ਨੂੰ ਸੇਵ ਕਰਕੇ news updates ਮੈਸੇਜ ਭੇਜੋ।
• Whatsapp ਗਰੁੱਪ ਨਾਲ ਜੁੜਣ ਲਈ ਲਿੰਕ ‘ਤੇ ਕਲਿੱਕ ਕਰੋ।
• ਜਲੰਧਰ ਬੁਲੇਟਿਨ ਦੇ ਫੇਸਬੁਕ ਗਰੁੱਪ ਨਾਲ ਵੀ ਜ਼ਰੂਰ ਜੁੜੋ।