ਸੁਨਾਮ : ਛੁੱਟੀ ‘ਤੇ ਆਏ ਫ਼ੌਜੀ ਨਾਲ ਵਾਪਰਿਆ ਭਿਆਨਕ ਹਾਦਸਾ, ਦਰਦਨਾਕ ਮੌਤ

0
3064

ਸੁਨਾਮ | ਇਥੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਸੋਮਵਾਰ ਦੀ ਦਰਮਿਆਨੀ ਰਾਤ ਨੂੰ ਸੁਨਾਮ ਲਹਿਰਾ ਮੁੱਖ ਸੜਕ ‘ਤੇ ਕਾਰ ਦੇ ਦਰੱਖਤ ਨਾਲ ਟਕਰਾਉਣ ਕਾਰਨ ਹਾਦਸੇ ਵਿਚ ਨਜ਼ਦੀਕੀ ਪਿੰਡ ਮਾਡਲ ਟਾਊਨ ਦੇ ਛੁੱਟੀ ‘ਤੇ ਆਏ ਫ਼ੌਜੀ ਦੀ ਮੌਤ ਹੋ ਗਈ ਜਦਕਿ ਕਾਰ ਵਿਚ ਸਵਾਰ ਦੂਜਾ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਇਕ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ।

ਜਾਣਕਾਰੀ ਦਿੰਦਿਆਂ ਅਨਾਜ ਮੰਡੀ ਪੁਲਿਸ ਚੌਕੀ ਦੇ ਇੰਚਾਰਜ ਸਬ-ਇੰਸਪੈਕਟਰ ਅਵਤਾਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਰਾਤ ਸਮੇਂ ਇਤਲਾਹ ਮਿਲੀ ਸੀ ਕਿ ਲਹਿਰਾ ਰੋਡ ‘ਤੇ ਇਕ ਕਾਰ ਦਾ ਐਕਸੀਡੈਂਟ ਹੋ ਗਿਆ ਹੈ ਜੋ ਸੜਕ ਕਿਨਾਰੇ ਦਰੱਖ਼ਤ ਨਾਲ ਜਾ ਟਕਰਾਈ, ਜਿਸ ‘ਚ ਇਕ ਨੌਜਵਾਨ ਇੰਦਰਪ੍ਰੀਤ ਸਿੰਘ ਵਾਸੀ ਮਾਡਲ ਟਾਊਨ ਦੀ ਮੌਤ ਹੋ ਗਈ ਜਦਕਿ ਗੁਰਵਿੰਦਰ ਸਿੰਘ ਜ਼ਖਮੀ ਹੋ ਗਿਆ। ਹਾਦਸੇ ਵਿਚ ਇੰਦਰਪ੍ਰੀਤ ਸਿੰਘ ਫੌਜੀ ਦੀ ਮੌਤ ਹੋ ਗਈ। ਮ੍ਰਿਤਕ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਹੈ।