ਨਵੀਂ ਦਿੱਲੀ| ਕਾਂਗਰਸੀ ਸਾਂਸਦ ਤੇ ਸਾਬਕਾ ਕੇਂਦਰੀ ਮੰਤਰੀ ਰੇਣੂਕਾ ਚੌਧਰੀ ਨੇ ਪ੍ਰਧਾਨ ਮੰਤਰੀ ਮੋਦੀ ਖਿਲਾਫ ਮਾਣਹਾਨੀ ਦਾ ਕੇਸ ਕਰਨ ਦੀ ਗੱਲ ਕਹੀ ਹੈ। ਰੇਣੂਕਾ ਨੇ ਇਕ ਟਵੀਟ ਵਿਚ ਲਿਖਿਆ ਕਿ ਇਸ ਕਲਾਸਲੈੱਸ ਹੰਕਾਰੀ ਨੇ ਮੈਨੂੰ ਰਾਜ ਸਭਾ ਵਿਚ ਸ਼ਰੂਪਨਖਾ ਕਿਹਾ ਸੀ। ਮੈਂ ਉਸ ਖਿਲਾਫ ਮਾਣਹਾਨੀ ਦਾ ਕੇਸ ਕਰਾਂਗੇ। ਹੁਣ ਦੇਖਾਂਗੇ ਕਿ ਅਦਾਲਤਾਂ ਕਿੰਨੀ ਤੇਜ਼ੀ ਨਾਲ ਐਕਸ਼ਨ ਲੈਣਗੀਆਂ।
ਰੇਣੁਕਾ ਦਾ ਇਹ ਬਿਆਨ ਉਦੋਂ ਆਇਆ ਹੈ, ਜਦੋਂ 2019 ਵਿਚ ਮੋਦੀ ਸਰਨੇਮ ਨਾਲ ਜੁੜੇ ਮਾਣਹਾਨੀ ਕੇਸ ਵਿਚ ਸੂਰਤ ਦੀ ਕੋਰਟ ਨੇ ਰਾਹੁਲ ਗਾਂਧੀ ਨੂੰ 2 ਸਾਲ ਦੀ ਸਜ਼ਾ ਤੇ ਜੁਰਮਾਨਾ ਲਗਾਇਆ ਹੈ।
ਭਾਰਤੀ ਸੰਵਿਧਾਨ ਦੀ ਧਾਰਾ 105 ਤਹਿਤ ਸਾਂਸਦਾਂ ਨੂੰ ਸਦਨ ਵਿਚ ਬੋਲਣ ‘ਤੇ ਕੁਝ ਖਾਸ ਅਧਿਕਾਰ ਦਿੱਤੇ ਗਏ ਹਨ। ਇਸ ਮੁਤਾਬਕ ਸਾਂਸਦ ਨੂੰ ਸਦਨ ਵਿਚ ਭਾਸ਼ਣ, ਕਿਸੇ ਬਿਆਨ ਜਾਂ ਕੀਤੇ ਗਏ ਕੰਮ ਲਈ ਕਾਨੂੰਨੀ ਕਾਰਵਾਈ ਤੋਂ ਛੋਟ ਦਿੱਤੀ ਗਈ ਹੈ। ਉਦਾਹਰਣ ਲਈ ਸਦਨ ਵਿਚ ਦਿੱਤੇ ਗਏ ਬਿਆਨ ਲਈ ਮਾਣਹਾਨੀ ਦਾ ਮੁਕੱਦਮਾ ਦਾਇਰ ਨਹੀਂ ਕੀਤਾ ਜਾ ਸਕਦਾ ਹੈ। ਮਤਲਬ ਜੇਕਰ ਰੇਣੁਕਾ ਚੌਧਰੀ ਚਾਹੇ ਤਾਂ ਵੀ ਪ੍ਰਧਾਨ ਮੰਤਰੀ ਮੋਦੀ ਖਿਲਾਫ ਮਾਣਹਾਨੀ ਦਾ ਕੇਸ ਦਰਜ ਨਹੀਂ ਕਰ ਸਕਦੀ।