6 ਮਹੀਨੇ ‘ਚ ਰਿਫਾਇੰਡ ਦੀ ਕੀਮਤ 80 ਤੋਂ 150 ਰੁਪਏ ਹੋਈ, ਸਰੋਂ ਦਾ ਤੇਲ ਵੀ ਹੋਇਆ ਮਹਿੰਗਾ, ਪੜ੍ਹੋ ਕੀ-ਕੀ ਹੋਇਆ ਮਹਿੰਗਾ

0
801

ਜਲੰਧਰ | ਕੋਰੋਨਾ ਦੇ ਦੌਰ ਵਿੱਚ ਲੋਕਾਂ ਦੀਆਂ ਤਨਖਾਹਾਂ ਘੱਟ ਰਹੀਆਂ ਹਨ ਪਰ ਮਹਿੰਗਾਈ ਵੱਧਦੀ ਜਾ ਰਹੀ ਹੈ। ਪਿਛਲੇ ਛੇ ਮਹੀਨੇ ਵਿੱਚ ਹੀ ਕਈ ਚੀਜਾਂ ਦੇ ਰੇਟ ਦੁਗਣੇ ਹੋ ਗਏ ਹਨ। ਸਭ ਤੋਂ ਜਿਆਦਾ ਤੇਲ, ਖੰਡ, ਦਾਲਾਂ ਅਤੇ ਚਾਹਪੱਤੀ ਦੀ ਕੀਮਤਾਂ ਵਧੀਆਂ ਹਨ।

ਨਵੰਬਰ ‘ਚ ਰਿਫਾਇੰਡ ਤੇਲ 80 ਰੁਪਏ ਲੀਟਰ ਸੀ ਜੋ ਕਿ ਹੁਣ 151 ਰੁਪਏ ਲੀਟਰ ਹੋ ਗਿਆ ਹੈ। ਸਰੋਂ ਦਾ ਤੇਲ 100 ਰੁਪਏ ਸੀ ਇਹ ਹੁਣ 140 ਰੁਪਏ ਲੀਟਰ ਵਿਕ ਰਿਹਾ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਡੀਜ਼ਲ ਮਹਿੰਗਾ ਹੋਣ ਕਰਕੇ ਵੀ ਰੇਟ ਵੱਧ ਰਹੇ ਹਨ।

6 ਮਹੀਨਿਆਂ ਵਿੱਚ ਵੇਖੋ ਕਿਸ-ਕਿਸ ਚੀਜ਼ ਦਾ ਵਧਿਆ ਰੇਟ

  • ਰਿਫਾਇੰਡ (ਸੋਇਆ ਬੀਨ) ਲੀਟਰ 85-86 ਤੋਂ 145-147
  • ਸਰ੍ਹੋਂ ਦਾ ਤੇਲ (ਲੀਟਰ) 96-100 ਤੋਂ 135-140
  • ਅਰਹਰ ਦੀ ਦਾਲ 77-78 ਤੋਂ 97-98
  • ਰਾਜਮਾ (ਲਾਲ) 60-62 ਤੋਂ 86-90
  • ਰਾਜਮਾ (ਚਿਤਰੇ) 80-81 ਤੋਂ 123-125
  • ਚਾਹਪੱਤੀ 170-175 ਤੋਂ 276-280
  • ਚੀਨੀ 32-33 ਹੁਣ 37-38

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।