ਜਲੰਧਰ | ਪੰਜਾਬੀ ਮਾਡਲ ਰੀਮਾ ਮੋਂਗਾ ਉਰਫ ਰੀਮਾ ਫਤਾਲੇ ਦੀ ਆਸਟ੍ਰੇਲੀਆ ਦੇ ਪਰਥ ਸ਼ਹਿਰ ‘ਚ ਵਾਪਰੇ ਹਾਦਸੇ ਦੌਰਾਨ ਮੌਤ ਹੋ ਗਈ ਹੈ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਕੁਈਨ ਪਾਰਕ ਇਲਾਕੇ ‘ਚ ਇੱਕ ਤੇਜ਼ ਰਫਤਾਰ ਰੇਲ ਗੱਡੀ ਨਾਲ ਉਸ ਦੀ ਕਾਰ ਟਕਰਾ ਗਈ।
ਪਰਥ ਨਿਵਾਸੀ ਪੰਜਾਬੀ ਫਿਟਨੈੱਸ ਮਾਡਲ ਰੀਮਾ ਮੋਂਗਾ ਦੀ ਮੌਤ ਦੀ ਪੁਸ਼ਟੀ ਗਾਇਕ ਹਰਸਿਮਰਨ ਨੇ ਕੀਤੀ। ਪਿਛਲੇ ਮਹੀਨੇ ਰਿਲੀਜ਼ ਹੋਏ ਹਰਸਿਮਰਨ ਦੇ ਇੱਕ ਗੀਤ ‘ਚ ਰੀਮਾ ਨੇ ਕੰਮ ਵੀ ਕੀਤਾ ਸੀ।
ਬਤੌਰ ਫਿਟਨੈੱਸ ਮਾਡਲ ਰੀਮਾ ਨੇ ਕਈ ਬਿਊਟੀ ਮੁਕਾਬਿਲਆਂ ‘ਚ ਹਿੱਸਾ ਵੀ ਲਿਆ ਸੀ। ਉਸ ਦੀ ਮੌਤ ਦੀ ਖ਼ਬਰ ਨੂੰ ਲੈ ਕੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਰੀਮਾ ਨੇ ਖੁਦਕੁਸ਼ੀ ਕੀਤੀ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਂਝ ਰੀਮਾ ਦੀ ਮੌਤ ਦੀ ਮੰਦਭਾਗੀ ਖ਼ਬਰ ਸਭ ਤੋਂ ਪਹਿਲਾਂ ਉਸ ਦੀ ਸਹੇਲੀ ਯਾਸਮੀਨ ਨੇ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ।
ਪੰਜਾਬ ਦੇ ਜਲੰਧਰ ਸ਼ਹਿਰ ‘ਚ ਜੰਮੀ ਰੀਮਾ ਦੇ ਪਿਤਾ ਤੇ ਭਰਾ ਸਦਮੇ ‘ਚ ਹਨ। ਰੀਮਾ ਇੱਕ ਪੀਜੈਂਟ ਮਾਡਲ ਵੀ ਸੀ ਤੇ ਉਸ ਨੇ 2020 ਦੇ ਆਸਟ੍ਰੇਲੀਆ ਗਲੈਕਸੀ ਪੀਜੈਂਟਸ ‘ਚ ਹਿੱਸਾ ਲਿਆ ਸੀ। ਉਸ ਨੇ ਸਾਲ 2020 ‘ਚ ‘ਮਿਸ ਚੈਰਿਟੀ ਆਸਟ੍ਰੇਲੀਆ’ ਦਾ ਖਿਤਾਬ ਜਿੱਤਿਆ ਸੀ।
ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ
- ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
- ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ
- ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
- ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ