REDMI NOTE 12R PRO 5G 48 MP ਕੈਮਰਾ ਨਾਲ ਹੋਇਆ ਲਾਂਚ, ਜਾਣੋ ਕੀਮਤ

0
512

Redmi Note 12R Pro 5G ਨੂੰ ਚੀਨ ‘ਚ ਲਾਂਚ ਕੀਤਾ ਗਿਆ ਹੈ। ਇਹ Redmi Note 12 ਸੀਰੀਜ਼ ਦਾ ਸਭ ਤੋਂ ਨਵਾਂ ਮਾਡਲ ਹੈ। ਇਸ ਲਾਈਨਅੱਪ ਵਿੱਚ Redmi Note 12 5G, Redmi Note 12 4G, Redmi Note 12 Pro 5G, Redmi Note 12 Pr+ 5G, ਅਤੇ Redmi Note 12 Turbo ਸ਼ਾਮਲ ਹਨ। ਨਵਾਂ Note 12R Pro 5G ਬਾਜ਼ਾਰ ਵਿੱਚ Snapdragon 4 Gen 1 SoC ਦੇ ਨਾਲ ਆਉਂਦਾ ਹੈ। ਚੀਨੀ ਬਾਜ਼ਾਰ ‘ਚ ਇਸ ਮਿਡ-ਰੇਂਜ ਸਮਾਰਟਫੋਨ ਦੀ ਵਿਕਰੀ ਜਲਦ ਹੀ ਸ਼ੁਰੂ ਹੋਣ ਦੀ ਸੰਭਾਵਨਾ ਹੈ। ਕੰਪਨੀ ਕਥਿਤ ਤੌਰ ‘ਤੇ ਇਸ ਸਮਾਰਟਫੋਨ ਨੂੰ ਸਿੰਗਲ ਸਟੋਰੇਜ ਵੇਰੀਐਂਟ ‘ਚ ਲਿਆ ਸਕਦੀ ਹੈ। ਆਓ ਜਾਣਦੇ ਹਾਂ Redmi Note 12R Pro 5G ਬਾਰੇ।

ਕੀਮਤ ਦੀ ਗੱਲ ਕਰੀਏ ਤਾਂ MySmartPrice ਦੀ ਰਿਪੋਰਟ ਦੇ ਮੁਤਾਬਕ, Redmi Note 12R Pro 5G ਦੇ 12GB + 256GB ਸਟੋਰੇਜ ਵੇਰੀਐਂਟ ਦੀ ਕੀਮਤ CNY 1,999 (ਕਰੀਬ 23,700 ਰੁਪਏ) ਹੈ। ਰੰਗ ਵਿਕਲਪਾਂ ਲਈ, ਇਹ ਬਲੈਕ, ਗੋਲਡ ਅਤੇ ਵਾਈਟ ਵਿੱਚ ਉਪਲਬਧ ਹੈ। ਹਾਲਾਂਕਿ, ਰੈੱਡਮੀ ਨੇ ਅਜੇ ਇਸ ਫੋਨ ਦੀ ਲਾਂਚ ਅਤੇ ਸੇਲ ਡੇਟ ਦਾ ਐਲਾਨ ਨਹੀਂ ਕੀਤਾ ਹੈ। ਹਾਲਾਂਕਿ ਹੁਣ ਤੱਕ ਇਸ ਸਮਾਰਟਫੋਨ ਨੂੰ ਕੰਪਨੀ ਦੀ ਅਧਿਕਾਰਤ ਵੈੱਬਸਾਈਟ ‘ਤੇ ਵੀ ਲਿਸਟ ਨਹੀਂ ਕੀਤਾ ਗਿਆ ਹੈ। ਇਹ ਵੀ ਨਹੀਂ ਦੱਸਿਆ ਗਿਆ ਹੈ ਕਿ ਇਹ ਮਾਡਲ ਗਲੋਬਲੀ ਜਾਂ ਭਾਰਤ ‘ਚ ਕਦੋਂ ਰਿਲੀਜ਼ ਹੋਵੇਗਾ।