Redmi 10 Prime ਭਾਰਤ ‘ਚ ਲਾਂਚ, ਜ਼ਬਰਦਸਤ ਫੀਚਰਜ਼ ਤੇ ਕੈਮਰੇ ਨਾਲ ਲੈਸ ਹੈ ਫੋਨ, ਜਾਣੋ ਕੀਮਤ

0
1031

Tech Update | Xiaomi ਨੇ Redmi ਸੀਰੀਜ਼ ਦੇ ਨਵੇਂ ਮਾਡਲ Redmi 10 Prime ਲਾਂਚ ਕਰ ਦਿੱਤਾ ਹੈ। ਨਵਾਂ ਰੈੱਡਮੀ ਫ਼ੋਨ ਵਰਤਮਾਨ Redmi 9 Prime ਸਮਾਰਟਫ਼ੋਨ ਦੇ ਅਪਗ੍ਰੇਡ ਵਜੋਂ ਭਾਰਤੀ ਬਾਜ਼ਾਰ ਵਿੱਚ ਲਾਂਚ ਕੀਤਾ ਗਿਆ ਹੈ।

ਰੈਡਮੀ ਸੀਰੀਜ਼ ਦੇ ਇਸ ਲੇਟੈਸਟ ਮਾਡਲ ‘ਚ ਹੋਲ-ਪੰਚ ਡਿਸਪਲੇਅ ਡਿਜ਼ਾਇਨ, ਅਪਗ੍ਰੇਡਡ ਕਵਾਡ ਰੀਅਰ ਕੈਮਰਾ ਸੈੱਟਅਪ ਹੈ, ਜਿਸ ਦਾ ਪ੍ਰਾਇਮਰੀ ਕੈਮਰਾ 50 ਮੈਗਾਪਿਕਸਲ ਦਾ ਹੈ ਤੇ ਮੀਡੀਆਟੈੱਕ ਹੀਲਿਓ ਜੀ88 ਪ੍ਰੋਸੈਸਰ ਨਾਲ ਲੈਸ ਹੈ।

ਇਸ ਸ਼ਾਨਦਾਰ ਫੋਨ ‘ਚ ਡੂਅਲ ਸਟੀਰਿਓ ਸਪੀਕਰ 90 ਹਰਟਜ਼ ਦਾ ਡਿਸਪਲੇਅ ਦਿੱਤਾ ਗਿਆ ਹੈ। ਰੈੱਡਮੀ ਫੋਨ ਦਾ ਇਹ ਨਵਾਂ ਰੂਪ Redmi 10 ਸਮਾਰਟਫੋਨ ਦਾ ਨਵਾਂ ਰੂਪ ਹੈ, ਜੋ ਪਿਛਲੇ ਮਹੀਨੇ ਕੰਪਨੀ ਵੱਲੋਂ ਗਲੋਬਲੀ ਲਾਂਚ ਕੀਤਾ ਗਿਆ ਸੀ।

ਕੀ ਹਨ ਫੋਨ ਦੀਆਂ Specifications

Redmi 10 Prime ‘ਚ MediaTek Helio G88 ਚਿਪਸੈੱਟ ਦਿੱਤੀ ਗਈ ਹੈ।

ਫੋਨ ‘ਚ 6.5 ਇੰਚ ਦੀ FHD+ ਡਿਸਪਲੇਅ ਦਿੱਤੀ ਗਈ ਹੈ, ਜਿਸ ਦੇ ਨਾਲ 90 ਹਰਟਜ਼ ਅਡੈਪਟਿਵ ਰੀਫ੍ਰੈਸ਼ ਰੇਟ ਲਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ 20.9 ਅਪੈਰਟ ਰੇਸ਼ੋ ਤੇ ਕੋਰਨਿੰਗ ਗੋਰਿੱਲਾ ਗਲਾਸ 3 ਦਾ ਪ੍ਰੋਟੈਕਸ਼ਨ ਦਿੱਤਾ ਗਿਆ ਹੈ।

ਫੋਨ ‘ਚ ਕੁਆਡ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਮੇਨ ਕੈਮਰਾ 50 MP ਹੋਵੇਗਾ। ਇਸ ਤੋਂ ਇਲਾਵਾ 8MP ਅਲਟ੍ਰਾ-ਵਾਈਡ ਐਂਗਲ ਲੈਂਜ਼, 2MP ਮੈਕਰੋ ਲੈਂਜ਼ ਤੇ 2MP ਡੈਪਥ ਸੈਂਸਰ ਦਾ ਸਪੋਰਟ ਦਿੱਤਾ ਗਿਆ ਹੈ। ਸੈਲਫੀ ਲਈ 8MP ਦਾ ਕੈਮਰਾ ਦਿੱਤਾ ਗਿਆ ਹੈ। ਇਸ ਫੋਨ ਨਾਲ ਤੁਸੀਂ 1080p ਵੀਡੀਓ ਰਿਕਾਰਡਿੰਗ, 120fps ਤੇ ਐੱਚਡੀ ਸਲੋ-ਮੋਸ਼ਨ ਆਦਿ ਰਿਕਾਰਡ ਕਰ ਸਕਦੇ ਹੋ।

ਐਂਡਰਾਇਡ 11 ਬੇਸਡ MIUI 5 LS ‘ਤੇ ਇਹ ਫੋਨ ਚੱਲੇਗਾ। ਇਸ ਤੋਂ ਇਲਾਵਾ ਇਹ ਫੋਨ 128ਜੀਬੀ ਤਕ ਸਟੋਰੇਜ ‘ਚ ਮੌਜੂਦ ਹੈ, ਜਿਸ ਨੂੰ ਮਾਈਕ੍ਰੋ ਐੱਸਡੀ ਕਾਰਡ ਜ਼ਰੀਏ 512 ਜੀਬੀ ਤੱਕ ਵਧਾਇਆ ਜਾ ਸਕਦਾ ਹੈ।

ਸਮਾਰਟਫੋਨ ‘ਚ ਇਕ 6000mAh ਦੀ ਬੈਟਰੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਫਾਸਟ ਚਾਰਜਿੰਗ ਲਈ 10 ਵਾਟ ਫਾਸਟ ਚਾਰਜਿੰਗ ਤੇ 9 ਵਾਟ ਰੀਵਰਸ ਚਾਰਜਿੰਗ ਸਪੋਰਟ ਮਿਲਦਾ ਹੈ। ਉਥੇ ਹੀ ਇਸ ਫੋਨ ਦਾ ਵਜ਼ਨ 192 ਗ੍ਰਾਮ ਹੈ।

ਕੀ ਹੈ Redmi 10 Prime ਦਾ Price

Redmi 10 Prime ਸਮਾਰਟਫੋਨ ਦੀ 4 ਜੀਬੀ ਰੈਮ+64 ਜੀਬੀ ਸਟੋਰੇਜ ਵੇਰੀਐਂਟ ਦੀ ਕੀਮਤ 12,499 ਰੱਖੀ ਗਈ ਹੈ। ਉਥੇ ਫੋਨ ਦੇ 6 ਜੀਬੀ+128 ਜੀਬੀ ਸਟੋਰੇਜ ਦੀ ਕੀਮਤ 14,499 ਰੱਖੀ ਗਈ ਹੈ।

7 ਸਤੰਬਰ ਤੋਂ ਹੋਵੇਗੀ ਸੇਲ ਸ਼ੁਰੂ

Redmi 10 Prime ਦੀ ਸੇਲ 7 ਸਤੰਬਰ ਤੋਂ Amazon, Mi.Com, Mi Stores, Mi Studios ਤੇ ਪ੍ਰਮੁੱਖ ਰਿਟੇਲਰ ‘ਤੇ ਸ਼ੁਰੂ ਹੋਵੇਗੀ। ਇਹ ਫੋਨ ਤਹਾਨੂੰ Astral White, Bifrost White ਤੇ Phantom Black ‘ਚ ਮਿਲੇਗਾ।