ਵਿਸ਼ਵ ਕੱਪ ਦੇ ਫਾਈਨਲ ‘ਚ ਟੁੱਟਿਆ ਰਿਕਾਰਡ : OTT ‘ਤੇ ਲਾਈਵ ਦਰਸ਼ਕਾਂ ਦੀ ਗਿਣਤੀ 5.5 ਕਰੋੜ ਦੇ ਪਾਰ

0
2718

ਇਲਾਹਾਬਾਦ, 19 ਨਵੰਬਰ | ਇੰਡੀਆ ਤੇ ਆਸਟ੍ਰੇਲੀਆ ਵਿਚ ਅੱਜ ਵਿਸ਼ਵ ਕੱਪ 2023 ਦਾ ਫਾਈਨਲ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਹੋ ਰਿਹਾ ਹੈ ਜੋ ਕਿ ਦੇਸ਼ ਦਾ ਸਭ ਤੋਂ ਵੱਡਾ ਕ੍ਰਿਕਟ ਸਟੇਡੀਅਮ ਹੈ। ਵਿਸ਼ਵ ਪੱਪ ਦਾ ਲਾਈਵ ਪ੍ਰਸਾਰਣ ਓਟੀਟੀ ਐਪ ‘ਤੇ ਹੋ ਰਿਹਾ ਹੈ।

OTT ‘ਤੇ ਇਸ ਤੋਂ ਪਹਿਲਾਂ 4.4 ਕਰੋੜ ਲਾਈਵ ਯੂਜ਼ਰਸ ਦਾ ਰਿਕਾਰਡ ਰਿਹਾ ਹੈ ਪਰ ਮਹਾਮੁਕਾਬਲੇ ਵਿਚ ਇਹ ਰਿਕਾਰਡ ਟੁੱਟ ਗਿਆ ਹੈ। ਇਸ ਤੋਂ ਪਹਿਲਾਂ 14 ਅਕਤੂਬਰ ਨੂੰ ਭਾਰਤ ਤੇ ਪਾਕਿਸਤਾਨ ਵਿਚ ਹੋਏ ਮੈਚ ਵਿਚ ਲਾਈਵ ਦਰਸ਼ਕਾਂ ਦੀ ਗਿਣਤੀ 3.5 ਕਰੋੜ ਪਹੁੰਚ ਸੀ।

ਓਟੀਟੀ ਐਪ ‘ਤੇ ਇਸ ਫਾਈਨਲ ਮੈਚ ਦੇ ਸ਼ੁਰੂ ਹੋਣ ਦੇ ਸਿਰਫ 15 ਮਿੰਟ ਵਿਚ 5.3 ਕਰੋੜ ਯੂਜ਼ਰਸ ਲਾਈਵ ਜੁੜ ਚੁੱਕੇ ਸਨ। ਮੈਚ ਸ਼ੁਰੂ ਹੋਣ ਤੋਂ 18ਵੇਂ ਮਿੰਟ ‘ਤੇ ਲਾਈਵ ਯੂਜ਼ਰਸ ਦੀ ਗਿਣਤੀ 5.1 ਕਰੋੜ ਪਾਰ ਕਰ ਚੁੱਕੀ ਸੀ। ਇਸ ਤੋਂ ਪਹਿਲਾਂ ਸਾਊਥ ਅਫਰੀਕਾ ਤੇ ਭਾਰਤ ਵਿਚ ਹੋਏ ਮੈਚ ਵਿਚ 5.3 ਕਰੋੜ ਯੂਜ਼ਰਸ ਲਾਈਵ ਸਨ ਜੋ ਕਿ ਇਕ ਰਿਕਾਰਡ ਸੀ ਜੋ ਕਿ ਇਸ ਮੈਚ ਵਿਚ ਟੁੱਟ ਗਿਆ। ਮੈਚ ਦੇ 22 ਮਿੰਟ ਵਿਚ ਸ਼ੁਭਮਨ ਗਿੱਲ ਦੇ ਆਊਟ ਹੋਣ ਦੇ ਬਾਅਦ ਵਿਰਾਟ ਕੋਹਲੀ ਆਏ। ਰੋਹਿਤ ਸ਼ਰਮਾ ਦੇ ਕੈਚ ਆਊਟ ਹੋਣ ਦੇ ਤੁਰੰਤ ਬਾਅਦ ਵਿਊਅਰਜ਼ ਦੀ ਗਿਣਤੀ 5.5 ਕਰੋੜ ਪਹੁੰਚ ਗਈ ਸੀ ਜੋ ਕਿ ਇਕ ਰਿਕਾਰਡ ਹੈ।