ਤਰਨਤਾਰਨ ਤੋਂ ਬਾਅਦ ਲੁਧਿਆਣਾ ‘ਚ ਵਾਰਦਾਤ ਕਰਨ ਦਾ ਮਿਲਿਆ ਧਮਕੀ ਭਰਿਆ ਪੱਤਰ

0
1510

ਲੁਧਿਆਣਾ | ਇਥੋਂ ਦੀ ਪੋਰਸ਼ ਕਾਲੋਨੀ ਸੈਂਟਰਾਂ ਗਰੀਨ ਨੂੰ ਧਮਕੀ ਭਰਿਆ ਪੱਤਰ ਮਿਲਿਆ ਹੈ, ਜਿਸ ਤੋਂ ਬਾਅਦ ਪੁਲਿਸ ਨੇ ਚੌਕਸੀ ਵਧਾ ਦਿੱਤੀ ਹੈ। ਪੁਲਿਸ ਵੱਲੋਂ ਪੈਟ੍ਰੋਲਿੰਗ ਵੀ ਵਧਾਈ ਗਈ। ਦੱਸਣਯੋਗ ਹੈ ਕਿ ਪੱਖੋਵਾਲ ਰੋਡ ‘ਤੇ ਸਥਿਤ ਫਲੈਟ ਸੈਂਟਰਲ ਗਰੀਨ ਵਿਚ ਧਮਕੀ ਭਰਿਆ ਪੱਤਰ ਮਿਲਿਆ ਹੈ, ਜਿਸ ਵਿਚ ਸੈਂਟਰਾ ਗਰੀਨ ਦੇ ਨਿਵਾਸੀ ਨੂੰ ਧਮਕੀ ਦਿੱਤੀ ਗਈ ਹੈ।

ਲੈਟਰ ਵਿਚ ਉਸ ਦੇ ਬੱਚਿਆਂ ਦੀ ਸਕੂਲ ਟਾਈਮਿੰਗ ਪਤਾ ਹੋਣ ਦੀ ਗੱਲ ਲਿਖੀ ਹੈ। ਇਹ ਮਾਮਲਾ ਫਿਰੌਤੀ ਦਾ ਲੱਗ ਰਿਹਾ ਹੈ ਪਰ ਇਸ ਨੂੰ ਲੈ ਕੇ ਲੁਧਿਆਣਾ ਪੁਲਿਸ ਚੌਕੀ ਲਲਤੋਂ ਵੱਲੋਂ ਸੈਂਟਰਾ ਗਰੀਨ ਦੀ ਸੁਰੱਖਿਆ ਵਿਚ ਵਾਧਾ ਕਰ ਦਿੱਤਾ ਗਿਆ ਹੈ ਅਤੇ ਸੀਨੀਅਰ ਅਫ਼ਸਰਾਂ ਵੱਲੋਂ ਵੀ ਇਸ ਧਮਕੀ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਪੁਲਿਸ ਨੇ ਵੀ ਸਾਰੇ ਆਉਣ-ਜਾਣ ਵਾਲਿਆਂ ਦੀ ਚੈਕਿੰਗ ਸ਼ੁਰੂ ਕੀਤੀ ਹੈ। 

ਪੀਸੀਆਰ ਮੁਲਾਜ਼ਮਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਾਨੂੰ ਜਾਣਕਾਰੀ ਮਿਲੀ ਸੀ ਕਿ ਕਿਸੇ ਵੱਲੋਂ ਫਲੈਟ ਅੰਦਰ ਧਮਕੀ ਭਰਿਆ ਪੱਤਰ ਭੇਜਿਆ ਗਿਆ ਹੈ, ਜਿਸ ਤੋਂ ਬਾਅਦ ਉਹ ਇੱਥੇ ਚੈਕਿੰਗ ਲਈ ਹਨ। ਉਨ੍ਹਾਂ ਕਿਹਾ ਕਿ ਨਾਲ ਹੀ ਗੇਟ ‘ਤੇ ਵੀ ਹਰ ਕਿਸੇ ਦੇ ਆਉਣ-ਜਾਣ ਵਾਲੇ ਦੀ ਚੈਕਿੰਗ ਹੁੰਦੀ ਹੈ ਤੇ ਉਸ ਦੀ ਐਂਟਰੀ ਵੀ ਬਕਾਇਦਾ ਕੀਤੀ ਜਾਂਦੀ ਹੈ।