ਪੜ੍ਹੋ – ਸਿੱਧੂ ਦੇ ਮਾਤਾ-ਪਿਤਾ ਕਿਉਂ ਗਏ ਵਿਦੇਸ਼, ਮੂਸੇਵਾਲਾ ਦੇ ਚਾਚੇ ਨੇ ਦੱਸੀ ਸਾਰੀ ਗੱਲ

0
8661

ਮਾਨਸਾ | ਮੂਸੇਵਾਲਾ ਦੇ ਚਾਚਾ ਚਮਕੌਰ ਸਿੰਘ ਨੇ ਦੱਸਿਆ ਕਿ ਸਿੱਧੂ ਦੇ ਮਾਤਾ-ਪਿਤਾ ਸਿੱਧੂ ਦਾ ਕਾਰੋਬਾਰ ਦੇਖਣ ਗਏ ਹਨ। ਸਿੱਧੂ ਦਾ ਕਾਰੋਬਾਰ ਬਹੁਤ ਵੱਡਾ ਹੈ। ਉਹਨਾਂ ਦੱਸਿਆ ਕਿ ਉਨ੍ਹਾਂ ਨੇ ਸ਼ਨੀਵਾਰ ਆ ਜਾਣਾ ਸੀ ਪਰ ਕੰਮ ਨਾ ਹੋਣ ਕਰਕੇ ਕੁਝ ਦਿਨ ਹੋਰ ਰੁਕਣਾ ਪਿਆ। ਜਿਹੜੇ ਸੋਸ਼ਲ ਮੀਡੀਆ ਉਪਰ ਕਹਿੰਦੇ ਨੇ ਕਿ ਸਿੱਧੂ ਮੂਸੇਵਾਲਾ ਦੇ ਘਰਦੇ ਭੱਜ ਗਏ ਹਨ ਚਾਚਾ ਨੇ ਉਹਨਾਂ ਨੂੰ ਵੀ ਝਾੜ ਪਾਈ ਹੈ।

ਮੂਸੇਵਾਲਾ ਪਰਿਵਾਰ ਨੇ ਸਿੱਧੂ ਦੇ ਮਾਤਾ-ਪਿਤਾ ਨੂੰ ਲਾਰੈਂਸ ਗੈਂਗ ਦੇ ਸ਼ੂਟਰ ਵੱਲੋਂ ਦਿੱਤੀ ਧਮਕੀ ਤੋਂ ਬਾਅਦ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇੱਥੇ ਹਰ ਰੋਜ਼ ਪ੍ਰਸ਼ੰਸਕ ਆਉਂਦੇ ਹਨ। ਕਿਸੇ ਦੇ ਚਿਹਰੇ ‘ਤੇ ਇਹ ਨਹੀਂ ਲਿਖਿਆ ਹੁੰਦਾ ਕਿ ਉਹ ਅੰਦਰੋਂ ਕੀ ਸੋਚ ਰਿਹਾ ਹੈ? ਇਸ ਲਈ ਉਨ੍ਹਾਂ ਦੀ ਸੁਰੱਖਿਆ ਵਧਾਈ ਜਾਵੇ।

ਚਾਰ ਦਿਨ ਪਹਿਲਾਂ ਲਾਰੈਂਸ ਗੈਂਗ ਦੇ ਸ਼ੂਟਰ ਨੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਈ-ਮੇਲ ਰਾਹੀਂ ਧਮਕੀ ਦਿੱਤੀ ਸੀ। ਧਮਕੀ ਵਿਚ ਸਿੱਧੂ ਦੇ ਪਿਤਾ ਨੂੰ ਲਿਖਿਆ ਹੋਇਆ ਸੀ ਕਿ ਤੇਰਾ ਹਾਲ ਤੇਰੇ ਪੁੱਤ ਨਾਲੋਂ ਵੱਧ ਖਤਰਨਾਕ ਕਰਾਂਗੇ। ਤੁਹਾਡੇ ਪੁੱਤਰ ਨੇ ਸਾਡੇ ਭਰਾਵਾਂ ਨੂੰ ਮਾਰਿਆ ਤੇ ਅਸੀਂ ਤੁਹਾਡੇ ਪੁੱਤਰ ਨੂੰ ਮਾਰਿਆ। ਅਸੀਂ ਨਹੀਂ ਭੁੱਲੇ ਮਨਪ੍ਰੀਤ ਮੰਨੂ ਤੇ ਜਗਰੂਪ ਰੂਪਾ ਦਾ ਝੂਠਾ ਮੁਕਾਬਲਾ। ਮੂਸੇਵਾਲਾ ਦੇ ਪਿਤਾ ਨੂੰ ਧਮਕੀ ਦਿੱਤੀ ਗਈ ਕਿ ਉਹ ਲਾਰੈਂਸ ਅਤੇ ਜੱਗੂ ਦੀ ਸੁਰੱਖਿਆ ਬਾਰੇ ਕੁਝ ਨਾ ਕਹਿਣ। ਹਾਲਾਂਕਿ ਮੂਸੇਵਾਲਾ ਦੇ ਪਿਤਾ ਇਸ ਮੁੱਦੇ ਨੂੰ ਵਾਰ-ਵਾਰ ਉਠਾਉਂਦੇ ਰਹੇ ਹਨ।