ਜਲੰਧਰ ਦੀਆਂ ਇਨ੍ਹਾਂ ਸੜਕਾਂ ਤੋਂ ਲੰਘਣ ਤੋਂ ਪਹਿਲਾਂ ਧਿਆਨ ਨਾਲ ਪੜ੍ਹ ਲਓ ਖਬਰ, ਕਿਤੇ ਫਸ ਨਾ ਜਾਓ

0
334

ਜਲੰਧਰ, 16 ਅਕਤੂਬਰ | ਮਹਾਰਿਸ਼ੀ ਭਗਵਾਨ ਵਾਲਮੀਕਿ ਜੀ ਦੇ ਪ੍ਰਕਾਸ਼ ਉਤਸਵ ਨੂੰ ਲੈ ਕੇ ਟ੍ਰੈਫਿਕ ਪੁਲਿਸ ਨੇ ਨੋਟਿਸ ਜਾਰੀ ਕੀਤਾ ਹੈ। ਇਸ ਟਰੈਫਿਕ ਰੂਟ ਵਿਚ ਪੁਲਿਸ ਨੇ ਸ਼ਹਿਰ ਦੇ 22 ਪੁਆਇੰਟਾਂ ਤੋਂ ਰੂਟ ਮੋੜ ਦਿੱਤੇ ਹਨ।

ਇਸ ਤੋਂ ਇਲਾਵਾ ਟ੍ਰੈਫਿਕ ਪੁਲਿਸ ਨੇ ਹੈਲਪਲਾਈਨ ਨੰਬਰ 0181-2227296 ਵੀ ਜਾਰੀ ਕੀਤਾ ਹੈ। ਟ੍ਰੈਫਿਕ ਪੁਲਿਸ ਅਨੁਸਾਰ ਅਲੀ ਮੁਹੱਲੇ ਤੋਂ ਸ਼ੁਰੂ ਹੋਈ ਯਾਤਰਾ ਭਗਵਾਨ ਵਾਲਮੀਕੀ ਚੌਕ, ਲਵ ਕੁਸ਼ ਚੌਕ (ਮਿਲਾਪ ਚੌਕ), ​​ਸ਼ਹੀਦ ਭਗਤ ਸਿੰਘ ਚੌਕ, ਪੰਜਪੀਰ ਚੌਕ, ਖਿੰਗੜਾ ਗੇਟ, ਅੱਡਾ ਹੁਸ਼ਿਆਰਪੁਰ ਚੌਕ, ਅੱਡਾ ਟਾਂਡਾ, ਮਾਈ ਹੀਰਾ ਗੇਟ, ਭਗਵਾਨ ਵਾਲਮੀਕੀ ਗੇਟ, ਪਟੇਲ ਚੌਕ, ਸਬਜ਼ੀ ਮੇਨ, ਬਸਤੀ ਅੱਡਾ, ਅਲੀ ਮੁਹੱਲਾ ਸਥਿਤ ਭਗਵਾਨ ਵਾਲਮੀਕਿ ਜੀ ਦੇ ਪ੍ਰਾਚੀਨ ਮੰਦਰ ਵਿਚ ਸੰਪੂਰਨ ਹੋਵੇਗੀ।

ਇਸ ਯਾਤਰਾ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ, ਜਿਸ ਕਾਰਨ ਕਮਿਸ਼ਨਰੇਟ ਪੁਲਿਸ ਨੇ ਟ੍ਰੈਫਿਕ ਦੇ ਪ੍ਰਬੰਧ ਲਈ ਨਕੋਦਰ ਚੌਕ, ਸਕਾਈਲਾਰਕ ਚੌਕ, ਸ਼੍ਰੀ ਰਾਮ ਚੌਕ, ਨਾਮਦੇਵ ਚੌਕ, ਸ਼ਾਸਤਰੀ ਮਾਰਕੀਟ ਚੌਕ, ਮੋੜ ਪ੍ਰਤਾਪਬਾਗ, ਸ਼ਹੀਦ ਭਗਤ, ਭਗਤ ਸਿੰਘ ਚੌਕ, ਅੱਡਾ ਹੁਸ਼ਿਆਰਪੁਰ ਚੌਕ, ਟਾਂਡਾ ਚੌਕ, ਟਾਂਡਾ ਰੇਲਵੇ ਫਾਟਕ, ਟੀ ਪੁਆਇੰਟ ਗੋਪਾਲ ਨਗਰ, ਪੁਰਾਣੀ ਸਬਜ਼ੀ ਮੰਡੀ ਚੌਕ, ਜੇਲ੍ਹ ਚੌਕ, ਪਟੇਲ ਚੌਕ, ਬਸਤੀ ਅੱਡਾ ਚੌਕ, ਟੀ ਪੁਆਇੰਟ ਸ਼ਕਤੀ ਨਗਰ, ਫੁੱਟਬਾਲ ਚੌਕ ਆਦਿ ਦੇ ਰੂਟ ਬਦਲ ਦਿੱਤੇ ਹਨ।।ਯਾਤਰਾ ਵਾਲੇ ਰਸਤੇ ‘ਤੇ ਸਵੇਰੇ 10 ਵਜੇ ਤੋਂ ਰਾਤ 10 ਵਜੇ ਤੱਕ ਆਮ ਵਾਹਨਾਂ ਦਾ ਦਾਖਲਾ ਬੰਦ ਰਹੇਗਾ।