ਬ੍ਰਿਕਸ਼ਾ ਮਲਹੋਤਰਾ | ਜਲੰਧਰ
ਕੈਪਟਨ ਸਰਕਾਰ ਵੱਲੋਂ ਮੁੜ ਕੀਤੀ ਸਖਤੀ ਤੋਂ ਬਾਅਦ ਇਸ ਐਤਵਾਰ ਮਤਲਬ 21 ਮਾਰਚ ਨੂੰ ਜਲੰਧਰ ਵਿੱਚ ਵੀ ਕਾਫੀ ਕੁਝ ਬੰਦ ਰੱਖਿਆ ਜਾਵੇਗਾ।
ਜਲੰਧਰ ਸੂਬੇ ਦੇ ਉਨ੍ਹਾਂ 11 ਜਿਲ੍ਹਿਆਂ ਵਿੱਚ ਸ਼ਾਮਿਲ ਹੈ ਜਿੱਥੇ ਇਹ ਪਾਬੰਦੀਆਂ ਕੱਲ ਤੋਂ ਲਾਗੂ ਹੋਣ ਜਾ ਰਹੀਆਂ ਹਨ।
ਸਰਕਾਰ ਦੇ ਨਵੇਂ ਹੁਕਮਾਂ ਮੁਤਾਬਿਕ ਜਲੰਧਰ ਜ਼ਿਲੇ ਵਿੱਚ ਐਤਵਾਰ ਨੂੰ ਮੌਲ, ਮਲਟੀਪਲੈਕਸ, ਸਿਨੇਮਾ ਘਰ ਅਤੇ ਰੈਸਟੋਰੈਂਟ ਪੂਰੀ ਤਰ੍ਹਾਂ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ। ਰੈਸਟੋਰੈਂਟ ਐਤਵਾਰ ਨੂੰ ਸਿਰਫ ਹੋਮ ਡਿਲੀਵਰੀ ਕਰ ਸਕਣਗੇ। ਬਾਕੀ ਦੁਕਾਨਾਂ ਐਤਵਾਰ ਨੂੰ ਵੀ ਰੁਟੀਨ ਵਾਂਗ ਖੁੱਲ ਸਕਦੀਆਂ ਹਨ।
ਅੱਜ ਵਾਂਗ ਐਤਵਾਰ ਨੂੰ ਵੀ ਨਾਇਟ ਕਰਫਿਊ ਰਾਤ 9 ਵਜੇ ਤੋਂ ਸ਼ੁਰੂ ਹੋ ਕੇ ਸਵੇਰੇ 5 ਵਜੇ ਤੱਕ ਲਾਗੂ ਰਹੇਗਾ। ਕਰਫਿਊ ਦੌਰਾਨ ਸਿਰਫ ਹਸਪਤਾਲ ਅਤੇ ਮੈਡੀਕਲ ਸਟੋਰ ਨੂੰ ਹੀ ਛੋਟ ਦਿੱਤੀ ਗਈ ਹੈ।
ਜਲੰਧਰ ਵਿੱਚ ਵਿਆਹ ਸਮਾਗਮਾਂ ਅਤੇ ਅੰਤਿਮ ਸੰਸਕਾਰ ਵਿੱਚ 20 ਵਿਅਕਤੀ ਹੀ ਸ਼ਾਮਿਲ ਹੋ ਸਕਦੇ ਹਨ।
ਜਲੰਧਰ ਤੋਂ ਇਲਾਵਾ ਅਜਿਹੀਆਂ ਪਾਬੰਦੀਆਂ ਲੁਧਿਆਣਾ, ਪਟਿਆਲਾ, ਮੋਹਾਲੀ, ਅੰਮ੍ਰਿਤਸਰ, ਹੁਸ਼ਿਆਰਪੁਰ, ਕਪੂਰਥਲਾ, ਐਸਬੀਐਸ ਨਗਰ, ਫਤਿਹਗੜ੍ਹ ਸਾਹਿਬ, ਰੋਪੜ ਅਤੇ ਮੋਗਾ ਵਿੱਚ ਵੀ ਲਾਗੂ ਰਹਿਣਗੀਆਂ।
ਹਾਲਾਤਾਂ ਦੀ ਸਮੀਖਿਆਂ 31 ਮਾਰਚ ਮੁੜ ਹੋਵੇਗੀ ਅਤੇ ਅਗਲੀ ਗਾਇਡਲਾਈਨਜ਼ ਇਸ ਤੋਂ ਬਾਅਦ ਜਾਰੀ ਹੋਵੇਗੀ।
ਵੇਖੋ ਕਿਵੇਂ ਜਲੰਧਰ ‘ਚ ਰੋਕ-ਰੋਕ ਕੇ ਹੋ ਰਹੇ ਕੋਰੋਨਾ ਟੈਸਟ
(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।