ਪੜ੍ਹੋ ਜਲੰਧਰ ਦੀਆਂ 5 ਅਹਿਮ ਖਬਰਾਂ

0
546

ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਤੇ ਹੋਰ ਜਾਣਕਾਰੀ ਲਈ ਹੇਠਾਂ ਦਿੱਤੀਆਂ ਖਬਰਾਂ ਨੂੰ ਪੜ੍ਹੋ।

1ਅੱਜ ਸ਼ਹਿਰ ਵਿਚ ਆਏ ਕੋਰੋਨਾ ਦੇ 44 ਨਵੇਂ ਕੇਸ

ਹੁਣੇ ਹੁਣੇ ਜਲੰਧਰ ਵਿਚ ਕੋਰੋਨਾ ਦੇ 44 ਹੋਰ ਕੇਸ ਸਾਹਮਣੇ ਆਏ ਹਨ। ਹੁਣ ਸ਼ਹਿਰ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 550 ਹੋ ਗਈ ਹੈ। ਸਿਵਲ ਹਸਪਤਾਲ ਦੇ ਡਾ ਟੀਪੀ ਸਿੰਘ ਮੁਤਾਬਿਕ ਨਵੇਂ ਆਏ ਕੇਸਾਂ ਵਿਚ ਕੁਝ ਪੁਲਿਸ ਮੁਲਾਜ਼ਮ ਤੇ ਕੁਝ ਬਾਹਰਲੇ ਸੂਬਿਆਂ ਤੋਂ ਆਏ ਲੋਕ ਸ਼ਾਮਲ ਹਨ। ਹੁਣ ਸ਼ਹਿਰ ਦੇ ਕੁਝ ਇਲਾਕਿਆਂ ਨੂੰ ਛੱਡ ਕੇ ਕੋਰੋਨਾ ਸਾਰੇ ਸ਼ਹਿਰ ਵਿਚ ਪੈਰ ਪਸਾਰ ਚੁੱਕਾ ਹੈ। ਅੱਜ ਦੇ ਆਏ ਕੇਸਾਂ ਬਾਰੇ ਜਿਵੇਂ ਹੀ ਹੋਰ ਜਾਣਕਾਰੀ ਆਉਂਦੀ ਹੈ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ।

2 ਪ੍ਰਦੂਸ਼ਣ ਵਿਭਾਗ ਨੇ ਜਲੰਧਰ ਨਗਰ-ਨਿਗਮ ਕੋਲੋਂ 25 ਲੱਖ ਰੁਪਏ ਦਾ ਜੁਰਮਾਨਾ ਵਸੂਲਿਆ

ਜਲੰਧਰ ਵਿਚ ਕੂੜਾ ਕਰਕਟ ਘੱਟਣ ਦਾ ਨਾਮ ਨਹੀਂ ਲੈ ਰਿਹਾ। ਕਾਂਗਰਸ ਦਾ ਅੱਧਾ ਕਾਰਜਕਾਲ ਪੂਰਾ ਹੋ ਗਿਆ ਹੈ ਅਜੇ ਤਕ ਵੀ ਜਲੰਧਰ ਦੇ ਕਾਂਗਰਸੀ ਲੀਡਰਾਂ ਕੋਲੋਂ ਕੂੜੇ ਦੀ ਸਮੱਸਿਆ ਦਾ ਹੱਲ ਨਹੀਂ ਹੋਇਆ।

3 ਭਾਜਪਾ ਨਾਲ ਜੁੜੇ ਰਹੇ ਮੈਂਬਰ ਨੇ ਸੋਸ਼ਲ ਮੀਡੀਆਂ ਤੇ ਲਾਏ ਹੈਨਰੀ ਜਿੰਦਾਬਾਦ ਦੇ ਨਾਅਰੇ

ਕੇ. ਡੀ ਭੰਡਾਰੀ ਦੇ ਨਜ਼ਦੀਕੀ ਰਹੇ ਮਿੰਟੂ ਨਾਂ ਦੇ ਇਕ ਵਰਕਰ ਨੇ ਜਦੋਂ ਫੇਸਬੁੱਕ ਪੇਜ਼ ਤੇ ਹੈਨਰੀ ਜਿੰਦਾਬਾਦ ਦੇ ਨਾਅਰੇ ਲਾਏ ਤਾਂ ਕੁਮੈਂਟਾਂ ਦੀ ਝੜੀ ਲੱਗ ਗਈ। ਇਸ ਤੋਂ ਬਾਅਦ ਜਲੰਧਰ ਦੇ ਲੋਕ ਹੈਰਾਨ ਹੋ ਗਏ ਕਿ ਇੰਨਾ ਲੰਮਾ ਸਮਾਂ ਭੰਡਾਰੀ ਦੇ ਨਾਲ ਰਹੇ ਇਸ ਵਰਕਰ ਨੇ ਅਚਾਨਕ ਹੈਨਰੀ ਜਿੰਦਾਬਾਦ ਕਹਿਣਾ ਕਿਉਂ ਸ਼ੁਰੂ ਕਰ ਦਿੱਤਾ ਹੈ।

4 ਕਿਸ਼ਨਪੁਰਾ ਨੇੜੇ ਕਮਲ ਹਸਪਤਾਲ ਦੇ ਮਾਲਕ ਡਾ ਪਤੀ-ਪਤਨੀ ਦਾ ਝਗੜਾ ਪਹੁੰਚਿਆ ਥਾਣੇ

ਕਮਲ ਹਸਪਤਲਾ ਦੇ ਆਪ੍ਰੇਸ਼ਨ ਥਿਏਟਰ ਦੀ ਕੰਧ ਢਾਹੁਣ ਨਾਲ ਕਮਲ ਹਸਪਤਾਲ ਦੇ ਡਾ. ਪਤੀ-ਪਤਨੀ ਦਾ ਝਗੜਾ ਹੋ ਗਿਆ ਹੈ। ਗੱਲ ਇਨੀ ਵੱਧ ਗਈ ਕਿ ਮਾਮਲਾ ਹੱਥੋਪਾਈ ਤੱਕ ਪਹੁੰਚ ਗਿਆ ਸੀ। ਹੁਣ ਇਹ ਕੇਸ ਪੁਲਿਸ ਕੋਲ ਪਹੁੰਚ ਗਿਆ ਹੈ। ਪੁਲਿਸ ਦੋਵਾਂ ਧਿਰਾਂ ਦੇ ਬਿਆਨ ਲੈਣ ਤੋਂ ਬਾਅਦ ਅਗਲੀ ਕਾਰਵਾਈ ਕਰੇਗੀ।

5 ਨਾਕੇ ਤੇ ਖੜੇ ਏਐਸਆਈ ਦੇ ਪੈਰ ਤੇ ਚੜ੍ਹਾਈ ਗੱਡੀ

ਮਾਡਲ ਹਾਊਸ ਵਿਚ ਨਾਕੇ ਤੇ ਤੈਨਾਤ ਏਐਸਆਈ ਭੂਸ਼ਨ ਕੁਮਾਰ ਦੇ ਪੈਰ ਤੇ ਉਸ ਵੇਲੇ ਕਿਸੇ ਵਿਅਕਤੀ ਨੇ ਗੱਡੀ ਚੜਾ ਦਿੱਤੀ ਜਦੋਂ ਏਐਸਆਈ ਨੇ ਉਸ ਨੂੰ ਬੈਲਟ ਨਾ ਲਾਉਣ ਦਾ ਕਾਰਨ ਪੁੱਛਿਆ। ਕਾਰਨ ਨਾ ਦੱਸਦੇ ਹੋਏ ਉਹ ਆਪਣੀ ਦੋਸਤੀ ਵਿਧਾਇਕ ਨਾਲ ਦੱਸਦਾ ਹੋਇਆ ਨਾਕੇ ਵਾਲੀ ਥਾਂ ਤੋਂ ਭੱਜ ਗਿਆ। ਬਾਅਦ ਵਿਚ ਏਐਸਆਈ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ।