ਸੰਸਦ ‘ਚ ਚੁੱਕਿਆ ਰਵਨੀਤ ਬਿੱਟੂ ਨੇ ਅੱਤਵਾਦੀ ਪਨੂੰ ਦਾ ਮੁੱਦਾ, ਕਿਹਾ – ਵਿਦੇਸ਼ ਮੰਤਰਾਲਾ ਅਮਰੀਕਾ ਸਾਹਮਣੇ ਆਪਣਾ ਸਖ਼ਤ ਸਟੈਂਡ ਪੇਸ਼ ਕਰੇ

0
872

ਨਵੀਂ ਦਿੱਲੀ, 11 ਦਸੰਬਰ | ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਅੱਜ ਲੋਕ ਸਭਾ ਵਿਚ ਕਿਹਾ ਕਿ ਵਿਦੇਸ਼ ਮੰਤਰਾਲੇ ਨੂੰ ਕੱਟੜਪੰਥੀ ਗੁਰਪਤਵੰਤ ਸਿੰਘ ਪੰਨੂ ਨਾਲ ਜੁੜੇ ਮਾਮਲੇ ਵਿਚ ਅਮਰੀਕਾ ਸਾਹਮਣੇ ਆਪਣਾ ਪੱਖ ਜ਼ੋਰਦਾਰ ਢੰਗ ਨਾਲ ਪੇਸ਼ ਕਰਨਾ ਚਾਹੀਦਾ ਹੈ। ਉਨ੍ਹਾਂ ਸਦਨ ਵਿਚ ਸਿਫ਼ਰ ਕਾਲ ਦੌਰਾਨ ਇਹ ਮੁੱਦਾ ਉਠਾਇਆ।

ਰਵਨੀਤ ਬਿੱਟੂ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਕੂਟਨੀਤਕ ਸਬੰਧ ਅਤੇ ਸੰਮੇਲਨ ਹੁੰਦੇ ਹਨ ਪਰ ਇਹ ਇਕ-ਪਾਸੜ ਤੌਰ ‘ਤੇ ਜਾਰੀ ਨਹੀਂ ਰਹਿ ਸਕਦੇ। ਉਨ੍ਹਾਂ ਕਿਹਾ ਕਿ ”ਅਸੀਂ ‘ਜੋਕਰ ਪੰਨੂ’ ਬਾਰੇ 26 ਵਾਰ ਅਮਰੀਕਾ ਨੂੰ ਲਿਖਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਹੀ ਸਬੂਤ ਦੀ ਲੋੜ ਹੈ ਪਰ ਪਤਾ ਨਹੀਂ ਉਨ੍ਹਾਂ ਨੂੰ ਕਿਹੜੇ ਸਬੂਤ ਦੀ ਲੋੜ ਹੈ। ਉਨ੍ਹਾਂ ਕਿਹਾ, “ਵਿਦੇਸ਼ ਮੰਤਰਾਲੇ ਨੂੰ ਇਸ ਮੁੱਦੇ ਨੂੰ ਜ਼ੋਰਦਾਰ ਢੰਗ ਨਾਲ ਉਠਾਉਣਾ ਚਾਹੀਦਾ ਹੈ।”