ਮੂਸੇਵਾਲਾ ਦੇ ਮਾਤਾ-ਪਿਤਾ ਨੂੰ ਮਿਲਿਆ ਰੈਪਰ ਬਰਨਾ ਬੁਆਏ : ਸਿੱਧੂ ਨਾਲ ਪਹਿਲੀ ਮੁਲਾਕਾਤ ਨੂੰ ਯਾਦ ਕਰਕੇ ਹੋਇਆ ਭਾਵੁਕ, ਲਾਈਵ ਸ਼ੋਅ ‘ਚ ਰੋ ਪਿਆ ਸੀ ਗਾਇਕ

0
468

ਯੂਕੇ/ਭਾਰਤ। ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਬੇਟੇ ਦੇ ਕਾਤਲਾਂ ਨੂੰ ਸਜ਼ਾ ਨਾ ਹੋਣ ਤੋ ਨਾਰਾਜ਼ ਚੱਲ ਰਹੇ ਹਨ। ਮਾਤਾ-ਪਿਤਾ ਇਨ੍ਹਾਂ ਦਿਨਾਂ ਵਿਚ ਬੇਟੇ ਨੂੰ ਇਨਸਾਫ ਦਿਵਾਉਣ ਲਈ ਇੰਗਲੈਂਡ ਵਿਚ ਹੋਣ ਵਾਲੀ ਸਾਇਕਲ ਰੈਲੀ ਵਿਚ ਹਿੱਸਾ ਲੈਣ ਗਏ ਹਨ। ਇੰਗਲੈਂਡ ਵਿਚ ਹੀ ਮੂਸੇਵਾਲਾ ਦੇ ਮਾਤਾ-ਪਿਤਾ ਨਾਲ ਨਾਈਜੀਰੀਅਨ-ਰੈਪਰ ਬਰਨਾ ਬੁਆਏ ਨੇ ਮੁਲਾਕਾਤ ਕੀਤੀ। ਬਰਨਾ ਬੁਆਏ ਨੇ ਮੂਸੇਵਾਲਾ ਦੇ ਮਾਤਾ-ਪਿਤਾ ਨਾਲ ਦੁੱਖ ਪ੍ਰਗਟ ਕੀਤਾ।

ਉਨ੍ਹਾਂ ਨੇ ਪਿਤਾ ਬਲਕੌਰ ਸਿੰਘ ਦੇ ਨਾਲ ਪਹਿਲੀ ਮੁਲਾਕਾਤ ਨੂੰ ਯਾਦ ਕੀਤਾ ਤੇ ਭਾਵੁਕ ਹੋ ਗਏ।
ਬਰਨਾ ਬੁਆਏ ਤੇ ਸਿੱਧੂ ਮੂਸੇਵਾਲਾ ਮਿਕਸਟੇਪ ਵਿਚ ਕੰਮ ਕਰ ਰਹੇ ਸਨ। ਮੂਸੇਵਾਲਾ ਦੀ ਹੱਤਿਆ ਦੇ ਬਾਅਦ ਉਨ੍ਹਾਂ ਨੂੰ ਕਾਫੀ ਸਦਮਾ ਪਹੁੰਚਿਆ ਹੈ। ਬਰਨਾ-ਬੁਆਏ ਨੇ ਇਕ ਪੋਸਟ ਪਾ ਕੇ ਲਿਖਿਆ ਸੀ ਕਿ ਹੁਣ ਸਵਰਗ ਵਿਚ ਹੀ ਇਸ ਮਿਕਸਟੇਪ ਨੂੰ ਪੂਰਾ ਕੀਤਾ ਜਾਵੇਗਾ।