ਗੁਰਦਾਸਪੁਰ| ਵਿਦੇਸ਼ ਤੋਂ ਪਰਤੇ ਨੌਜਵਾਨ ਨੇ ਆਪਣੇ ਵੱਡੇ ਭਰਾ ਦੀ ਪ੍ਰੇਮਿਕਾ ਨਾਲ ਬਲਾਤਕਾਰ ਕੀਤਾ ਅਤੇ ਫਿਰ ਧਮਕੀਆਂ ਦਿੰਦਾ ਰਿਹਾ। ਥਾਣਾ ਤਿੱਬੜ ਦੀ ਪੁਲਿਸ ਨੇ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜ਼ਿਲ੍ਹਾ ਸੰਗਰੂਰ ਦੀ ਰਹਿਣ ਵਾਲੀ ਲੜਕੀ ਨੇ ਦੱਸਿਆ ਕਿ ਉਸ ਦੀ ਸ਼ੋਸ਼ਲ ਮੀਡੀਆ ‘ਤੇ ਮਨਪ੍ਰੀਤ ਸਿੰਘ ਨਾਲ ਕਰੀਬ ਤਿੰਨ ਸਾਲਾਂ ਤੋਂ ਪਛਾਣ ਸੀ। ਉਹ ਦੋਵੇਂ ਇੱਕ ਦੂਜੇ ਨੂੰ ਪਿਆਰ ਕਰਦੇ ਸਨ। ਮਨਪ੍ਰੀਤ ਨੇ ਉਸ ਨੂੰ ਦੱਸਿਆ ਕਿ ਉਹ ਅਮਰੀਕਾ ਰਹਿੰਦਾ ਹੈ।
ਵੱਡੇ ਭਰਾ ਨੇ ਵਿਆਹ ਦਾ ਵਾਅਦਾ ਕੀਤਾ, ਛੋਟੇ ਨੇ ਜਬਰ ਜਨਾਹ ਕੀਤਾ
ਪੀੜਤਾ ਨੇ ਦੱਸਿਆ ਕਿ ਮਨਪ੍ਰੀਤ ਕਹਿੰਦਾ ਸੀ ਕਿ ਉਹ ਅਮਰੀਕਾ ਤੋਂ ਵਾਪਸ ਆ ਕੇ ਉਸ ਨਾਲ ਵਿਆਹ ਕਰਵਾ ਲਵੇਗਾ। ਉਸ ਨੇ ਉਸ ਨੂੰ ਆਪਣੇ ਘਰ ਆਉਣ ਲਈ ਕਿਹਾ, ਜਿਸ ਕਾਰਨ ਉਹ ਮਨਪ੍ਰੀਤ ਦੇ ਘਰ ਆ ਗਈ। ਕਰੀਬ ਤਿੰਨ ਮਹੀਨੇ ਬਾਅਦ ਮਨਪ੍ਰੀਤ ਦਾ ਛੋਟਾ ਭਰਾ ਮੁਲਜ਼ਮ ਹਰਪ੍ਰੀਤ ਸਿੰਘ ਜੋ ਕਿ ਵਿਦੇਸ਼ ਰਹਿੰਦਾ ਸੀ, ਅਚਾਨਕ ਆਪਣੇ ਦੋਸਤ ਐਸਪੀ ਬਜਾਜ ਨਾਲ ਘਰ ਆ ਗਿਆ ਅਤੇ ਉਸ ‘ਤੇ ਵਿਆਹ ਕਰਵਾਉਣ ਲਈ ਦਬਾਅ ਪਾਉਣ ਲੱਗਾ।
ਮੁਲਜ਼ਮਾਂ ਨੇ ਉਸ ਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ, ਜਿੱਥੇ ਹਰਪ੍ਰੀਤ ਨੇ ਉਸ ਨਾਲ ਬਲਾਤਕਾਰ ਕੀਤਾ। ਇੰਨਾ ਹੀ ਨਹੀਂ ਦੋਸ਼ੀ ਉਸ ਨੂੰ ਧਮਕੀਆਂ ਵੀ ਦਿੰਦੇ ਰਹੇ। ਪੁਲੀਸ ਨੇ ਮੁਲਜ਼ਮ ਹਰਪ੍ਰੀਤ ਸਿੰਘ, ਐਸਪੀ ਬਜਾਜ ਅਤੇ ਕਮਲਜੀਤ ਕੌਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।