ਬਲਾਤਕਾਰ ਦਾ ਦੋਸ਼ੀ ਬਾਬਾ ਰਾਮ ਰਹੀਮ ਪੈਰੋਲ ਦੌਰਾਨ ਕਰ ਰਿਹਾ ਸਤਸੰਗ, ਬੀਬੀਆਂ ਨੂੰ ਦੇ ਰਿਹਾ ਮੁੰਡਾ ਹੋਣ ਦਾ ਅਸ਼ੀਰਵਾਦ

0
738

ਸਿਰਸਾ | ਜੇਲ ਤੋਂ ਪੈਰੋਲ ‘ਤੇ ਬਾਹਰ ਆਇਆ ਬਾਬਾ ਰਾਮ ਰਹੀਮ ਆਪਣੇ ਸਤਸੰਗ ਕਾਰਨ ਮੁੜ ਵਿਵਾਦਾਂ ‘ਚ ਘਿਰ ਗਿਆ ਹੈ। ਉਹ ਲਗਾਤਾਰ ਆਨਲਾਇਨ ਸਤਸੰਗ ਕਰ ਰਿਹਾ ਹੈ ਅਤੇ ਇਸ ਦੌਰਾਨ ਆਪਣੇ ਭਗਤਾਂ ਨਾਲ ਲਾਇਵ ਗੱਲ ਵੀ ਕਰਦਾ ਹੈ।

ਬਾਬੇ ਦੇ ਸਤਸੰਗ ਦੇ ਕੁਝ ਵੀਡੀਓ ਵਾਇਰਲ ਹੋ ਰਹੇ ਹਨ ਜਿਸ ਵਿੱਚ ਉਹ ਬੀਬੀਆਂ ਨੂੰ ਮੁੰਡਾ ਪੈਦਾ ਹੋਣ ਦਾ ਅਸ਼ੀਰਵਾਦ ਦਿੰਦਾ ਵਿਆਖੀ ਦੇ ਰਿਰਾ ਹੈ।

ਪੈਰੋਲ ‘ਤੇ ਬਾਹਰ ਆ ਕੇ ਸਤਸੰਗ ਕਰਨ ਨੂੰ ਲੈ ਕੇ ਵਿਵਾਦ ਵੀ ਸ਼ੁਰੂ ਹੋ ਗਿਆ ਹੈ। ਪੈਰੋਲ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਪੈਰੋਲ ਦੌਰਾਨ ਰਾਮ ਰਹੀਮ ਨੇ ਜਿਹੜਾ ਗਾਣਾ ਰਿਲੀਜ਼ ਕੀਤਾ ਉਸ ਨੂੰ ਵੀ ਬੈਨ ਕਰਨ ਦੀ ਮੰਗ ਕੀਤੀ ਜਾ ਰਹੀ ਹੈ।

ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਐਡਵੋਕੇਟ ਐਚਸੀ ਅਰੋੜਾ ਨੇ ਹਰਿਆਣਾ ਸਰਕਾਰ ਦੇ ਸੀਫ ਸੈਕਟਰੀ ਨੂੰ ਲੀਗਲ ਨੋਟਿਸ ਭੇਜਿਆ ਹੈ। ਅਰੋੜਾ ਨੇ ਕਿਹਾ ਹੈ ਕਿ ਰਾਮ ਰਹੀਮ ਨੂੰ ਮਸ਼ਹੂਰ ਹੋਣ ਦੀ ਪਰਮੀਸ਼ਨ ਨਹੀਂ ਦਿੱਤੀ ਜਾ ਸਕਦੀ। ਉਹ ਬਲਾਤਕਾਰ ਦਾ ਦੋਸ਼ੀ ਹੈ। ਉਸ ਦੀ ਪੈਰੋਲ ਰੱਦ ਕਰਕੇ ਉਸ ਨੂੰ ਮੁੜ ਜੇਲ ਭੇਜਣਾ ਚਾਹੀਦਾ ਹੈ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ