ਪੈਰੋਲ ‘ਤੇ ਆਏ ਰਾਮ ਰਹੀਮ ਦਾ ਨਸ਼ਿਆਂ ‘ਤੇ ਚੌਥਾ ਗਾਣਾ 7 ਮਿਲੀਅਨ ਲੋਕਾਂ ਨੇ ਵੇਖਿਆ, ਖੂਬ ਹੋ ਰਿਹਾ ਵਾਇਰਲ

0
297

ਉਤਰ ਪ੍ਰਦੇਸ਼ | ਬਰਨਾਵਾ ਆਸ਼ਰਮ ‘ਚ 40 ਦਿਨਾਂ ਦੀ ਪੈਰੋਲ ‘ਤੇ ਬਾਹਰ ਆਏ ਬਲਾਤਕਾਰ ਤੇ ਕਤਲ ਦੇ ਦੋਸ਼ੀ ਰਾਮ ਰਹੀਮ ਨੇ ਆਪਣਾ ਚੌਥਾ ਗੀਤ ਲਾਂਚ ਕੀਤਾ ਹੈ। ਰਾਮ ਰਹੀਮ ਹੁਣ ਹਰ ਸਤਿਸੰਗ ਵਿਚ ਗੀਤਾ, ਰਾਮਾਇਣ ਅਤੇ ਆਪਣੇ ਵੇਦਾਂ ਦਾ ਜ਼ਿਕਰ ਕਰ ਰਿਹਾ ਹੈ। ਇਸ ਗਾਣੇ ਨੂੰ 70 ਲੱਖ ਤੋਂ ਵੱਧ ਲੋਕ ਵੇਖ ਚੁੱਕੇ ਹਨ। ਇਹ ਗਾਣਾ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ।

ਰਾਮ ਰਹੀਮ ਨੇ 3 ਦਿਨ ਪਹਿਲਾਂ ਨਸ਼ਿਆਂ ‘ਤੇ ਆਧਾਰਿਤ ਗੀਤ ਦੇਸ਼ ਕੀ ਜਵਾਨੀ ਲਾਂਚ ਕੀਤਾ ਸੀ। ਇਸ ਗੀਤ ਦੀ ਸ਼ੁਰੂਆਤ ‘ਚ ਰਾਮ ਰਹੀਮ ਭਗਵੇਂ ਰੰਗ ਦੀ ਗੱਡੀ ‘ਤੇ ਪਹੁੰਚਦਾ ਹੈ। ਉਸ ਸਮੇਂ ਟੀ-ਸ਼ਰਟਾਂ ਵੀ ਉਸੇ ਰੰਗ ਦੀਆਂ ਪਹਿਨੀਆਂ ਹੋਈਆਂ ਹਨ। ਗੀਤਾਂ ਵਿੱਚ ਭਗਵੇਂ ਰੰਗ ਦੇ ਗੁਬਾਰੇ ਵੀ ਸ਼ਾਮਲ ਹਨ। ਇਸ ਤੋਂ ਬਾਅਦ ਅਗਲੇ ਸੀਨ ‘ਚ ਰਾਮ ਰਹੀਮ ਮੈਰੂਨ ਰੰਗ ਦੀ ਜੈਕੇਟ ‘ਚ ਗੀਤ ਗਾ ਰਿਹਾ ਹੈ।

ਰਾਮ ਰਹੀਮ ਨੇ ਕਿਹਾ ਕਿ ਮੈਂ ਤੁਹਾਡਾ ਚੌਕੀਦਾਰ ਹਾਂ। ਸਾਨੂੰ ਆਪਣਾ ਨਾਂ ਨਹੀਂ ਚਾਹੀਦਾ, ਸਾਨੂੰ ਕੋਈ ਰੁਤਬਾ ਨਹੀਂ ਚਾਹੀਦਾ, ਅਵਤਾਰ ਨਹੀਂ ਚਾਹੀਦਾ। ਸਿਰਫ਼ ਇਕ ਗੱਲ ਦੀ ਲੋੜ ਹੈ ਕਿ ਪੂਰੇ ਸਮਾਜ ਵਿਚ ਪਿਆਰ ਦੀ ਗੰਗਾ ਵਗੇ।