ਉਤਰ ਪ੍ਰਦੇਸ਼। ਸਾਧਵੀ ਯੋਨ ਸੋਸ਼ਣ ਮਾਮਲੇ ਵਿੱਚ ਪੈਰੋਲ ‘ਤੇ ਬਾਹਰ ਆਏ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੇ ਇੱਕ ਨਵਾਂ ਗੀਤ ਜਾਰੀ ਕੀਤਾ ਹੈ। ਯੂਟਿਊਬ ‘ਤੇ ਬੀਤੇ ਦਿਨ ਜਾਰੀ ਕੀਤੇ ਗਏ ਇਸ ਗੀਤ ਨੂੰ ਲੱਖਾਂ ਵਾਰ ਵੇਖਿਆ ਜਾ ਚੁੱਕਿਆ ਹੈ।
ਇਸ ਗੀਤ ਰਾਹੀਂ ਡੇਰਾ ਮੁਖੀ ਨੇ ਨੌਜਵਾਨਾਂ ਨੂੰ ਨਸਿ਼ਆਂ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ ਹੈ। ਗੀਤ ਦੇ ਬੋਲ ਦੇਸ਼ ਦੀ ਜਵਾਨੀ ਹੈ, ਜਿਸ ਨੂੰ ਤੁਸੀ ਯੂਟਿਊਬ ‘ਤੇ ਵੇਖ ਸਕਦੇ ਹੋ। ਇਸ ਗੀਤ ਨੂੰ ਪਹਿਲਾਂ ਵਾਲੇ ਗੀਤਾਂ ਵਾਂਗ ਹੀ ਰਾਮ ਰਹੀਮ ਨੇ ਖੁਦ ਹੀ ਲਿਖਿਆ, ਰਚਿਆ, ਨਿਰਦੇਸਿ਼ਤ ਕੀਤਾ ਅਤੇ ਗਾਇਆ ਹੈ।
ਸਾਧਵੀ ਯੋਨ ਸ਼ੋਸ਼ਣ ਮਾਮਲੇ ਵਿੱਚ ਗੁਰਮੀਤ ਰਾਮ ਰਹੀਮ ਸਿੰਘ ਨੂੰ ਪਿਛਲੇ ਮਹੀਨੇ ਹਰਿਆਣਾ ਸਰਕਾਰ ਨੇ 40 ਦਿਨ ਦੀ ਪੈਰੋਲ ਦਿੱਤੀ ਹੈ, ਜਿਸ ਪਿੱਛੋਂ ਪੰਜਾਬ ਦੇ ਸਲਾਬਤਪੁਰਾ ਵਿੱਚ ਰਾਮ ਰਹੀਮ ਨੇ ਸਤਿਸੰਗ ਨੂੰ ਵੀ ਸੰਬੋਧਨ ਕੀਤਾ ਸੀ ਅਤੇ ਹੁਣ ਇਹ ਨਵਾਂ ਗੀਤ ਜਾਰੀ ਕੀਤਾ ਹੈ। ਇਸਤੋਂ ਪਹਿਲਾਂ ਪਿਛਲੀ ਵਾਰ ਪੈਰੋਲ ‘ਤੇ ਵੀ ਰਾਮ ਰਹੀਮ ਨੇ ਇੱਕ ਗੀਤ ਚੈਟ ਪੇ ਚੈਟ ਜਾਰੀ ਕੀਤਾ ਸੀ।