ਰਾਖੀ ਸਾਵੰਤ ਨੇ ਪਤੀ ਨੂੰ ਕਰਵਾਇਆ ਗ੍ਰਿਫਤਾਰ, ਕੁੱਟਮਾਰ ਕਰਨ ਤੇ ਪੈਸੇ ਹੜੱਪਣ ਦੇ ਲਾਏ ਆਰੋਪ

0
4905

ਮੁੰਬਈ | ਰਾਖੀ ਸਾਵੰਤ ਨੇ ਪਤੀ ਆਦਿਲ ਖਾਨ ਖਿਲਾਫ FIR ਦਰਜ ਕਰਵਾਈ ਹੈ, ਜਿਸ ਤੋਂ ਬਾਅਦ ਪੁਲਿਸ ਨੇ ਆਦਿਲ ਨੂੰ ਹਿਰਾਸਤ ਵਿਚ ਲੈ ਲਿਆ। ਆਦਿਲ ਨੂੰ ਮੁੰਬਈ ਪੁਲਿਸ ਸਟੇਸ਼ਨ ਲਿਜਾਇਆ ਗਿਆ। ਰਾਖੀ ਨੇ ਦੋਸ਼ ਲਗਾਏ ਸੀ ਕਿ ਆਦਿਲ ਨੇ ਉਨ੍ਹਾਂ ਤੋਂ ਪੈਸੇ ਤੇ ਗਹਿਣੇ ਖੋਹ ਲਏ ਹਨ। ਉਸ ਨੇ ਇਹ ਵੀ ਆਰੋਪ ਲਗਾਇਆ ਕਿ ਜਦੋਂ ਉਹ ਬਿਗ ਬੌਸ ਮਰਾਠੀ ਵਿਚ ਬਤੌਰ ਕੰਟੈਸਟੈਂਟ ਗਈ ਸੀ, ਉਦੋਂ ਆਦਿਲ ਨੇ ਉਨ੍ਹਾਂ ਦੇ ਪੈਸਿਆਂ ਦਾ ਗਲਤ ਇਸਤੇਮਾਲ ਕੀਤਾ।

Andhra Pradesh: Constable arrested, suspended for criticising CM, govt –  ThePrint – ANIFeed

ਪੁਲਿਸ ਆਦਿਲ ਦੁਰਾਨੀ ਤੋਂ ਪੁੱਛਗਿੱਛ ਕਰ ਰਹੀ ਹੈ। ਪੁਲਿਸ ਨੇ ਆਦਿਲ ਖਿਲਾਫ ਆਈਪੀਸੀ ਦੀ ਧਾਰਾ 406, 420 ਤਹਿਤ ਮਾਮਲਾ ਦਰਜ ਕੀਤਾ ਹੈ। ਰਾਖੀ ਨੇ ਆਦਿਲ ਨੂੰ ਆਪਣੀ ਮਾਂ ਦੀ ਮੌਤ ਦਾ ਜ਼ਿੰਮੇਵਾਰ ਦੱਸਿਆ ਹੈ ਕਿਉਂਕਿ ਆਦਿਲ ਨੇ ਰਾਖੀ ਦੀ ਮਾਂ ਦੀ ਸਰਜਰੀ ਲਈ ਸਮੇਂ ‘ਤੇ ਪੈਸੇ ਨਹੀਂ ਦਿੱਤੇ ਸਨ।

ਰਾਖੀ ਸਾਵੰਤ ਨੇ ਇੰਸਟਾ ‘ਤੇ ਮੀਡੀਆ ਸਟੇਟਮੈਂਟ ਜਾਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਵੀ ਮਾਮਲੇ ਨੂੰ ਸੁਲਝਾਉਣ ਲਈ ਸਟੇਸ਼ਨ ਪਹੁੰਚ ਰਹੀ ਹੈ। ਉਨ੍ਹਾਂ ਨੂੰ ਮਿਲਣ ਲਈ ਘਰ ਆਉਣ ਦੇ ਬਾਅਦ ਆਦਿਲ ਨੂੰ ਗ੍ਰਿਫਤਾਰ ਕੀਤਾ ਗਿਆ।