ਰਜਵੰਤ ਕੌਰ ਜਲੰਧਰ ਕੈਂਟ ਥਾਣੇ ਦੇ ਨਵੇਂ SHO ਬਣੇ

0
2811

ਜਲੰਧਰ (ਸੂਰਜ ਚੱਢਾ) | ਜਲੰਧਰ ਕੈਂਟ ਥਾਣੇ ਦੀ ਜਿੰਮੇਵਾਰੀ ਰਜਵੰਤ ਕੌਰ ਨੂੰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਰਜਵੰਤ ਕੌਰ ਪੁਲਿਸ ਕਮਿਸ਼ਨਰਰੇਟ ਦਫ਼ਤਰ ‘ਚ ਤੈਨਾਤ ਸਨ।

ਫਿਰੋਜ਼ਪੁਰ ਦੇ ਰਹਿਣ ਵਾਲੇ ਰਜਵੰਤ ਕੌਰ ਨੇ ਦੱਸਿਆ ਕਿ ਉਹ ਪਹਿਲਾਂ ਵੀ ਕੁੱਝ ਦਿਨ ਲਈ ਕੈਂਟ ਥਾਣੇ ‘ਚ ਡਿਊਟੀ ਦੇ ਚੁੱਕੇ ਹਨ।

ਰਜਵੰਤ ਕੌਰ ਨੇ ਕਿਹਾ ਕਿ ਕੈਂਟ ਦੀ ਟ੍ਰੈਫਿਕ ਵਿਵਸਥਾ ਨੂੰ ਠੀਕ ਕਰਨਾ ਅਤੇ ਇਲਾਕੇ ‘ਚ ਅਮਨ ਕਾਨੂੰਨ ਦੀ ਬਹਾਲੀ ਉਨ੍ਹਾਂ ਦਾ ਮੁੱਖ ਮੰਤਵ ਹੋਵੇਗਾ। ਕੈਂਟ ਦਾ ਕੋਈ ਵੀ ਵਾਸੀ ਆਪਣੀ ਸਮੱਸਿਆ ਲੈ ਕੇ ਬਿਨਾਂ ਝਿਜਕ ਉਨ੍ਹਾਂ ਕੋਲ ਆ ਸਕਦਾ ਹੈ।