ਰਾਜਸਥਾਨ : ਕੰਮ ਤੋਂ ਬਾਅਦ ਘਰ ਪਰਤਿਆ ਪਤੀ, ਫਾਹੇ ਨਾਲ ਲਟਕ ਰਹੀ ਸੀ ਪਤਨੀ ਤੇ 9 ਮਹੀਨਿਆਂ ਦੀ ਧੀ

0
1187

ਰਾਜਸਥਾਨ ਦੇ ਬਾਂਸਵਾੜਾ ਸ਼ਹਿਰ ਦੇ ਅੰਕਲੇਸ਼ਵਰ ਇਲਾਕੇ ਵਿੱਚ ਅੱਜ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਮਾਂ ਨੇ ਪਹਿਲਾਂ ਆਪਣੀ 9 ਮਹੀਨੇ ਦੀ ਧੀ ਨੂੰ ਫਾਹੇ ਟੰਗ ਦਿੱਤਾ ਅਤੇ ਫਿਰ ਆਪ ਲਟਕ ਗਈ। ਔਰਤ ਦਾ ਪਤੀ ਦੁਪਹਿਰ ਵੇਲੇ ਕੰਮ ਤੋਂ ਵਾਪਸ ਆਇਆ ਤਾਂ ਇਹ ਦੇਖ ਕੇ ਹੱਕਾ-ਬੱਕਾ ਰਹਿ ਗਿਆ।

ਸੂਚਨਾ ਮਿਲਣ ‘ਤੇ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ਾਂ ਨੂੰ ਫਾਹੇ ਤੋਂ ਥੱਲੇ ਲਾਹਿਆ। ਪੁਲਿਸ ਇਸ ਨੂੰ ਖ਼ੁਦਕੁਸ਼ੀ ਦਾ ਮਾਮਲਾ ਮੰਨ ਰਹੀ ਹੈ। ਲਾਸ਼ਾਂ ਦੇ ਪੋਸਟਮਾਰਟਮ ਤੋਂ ਬਾਅਦ ਮੌਤ ਦੇ ਕਾਰਨਾਂ ਦਾ ਖੁਲਾਸਾ ਹੋਵੇਗਾ।

ਪੁਲਿਸ ਨੇ ਦੱਸਿਆ ਕਿ ਘਟਨਾ ਇਲਾਕੇ ‘ਚ ਸਥਿਤ ਇਕ ਖੇਤ ‘ਚ ਬਣੀ ਝੌਂਪੜੀ ‘ਚ ਵਾਪਰੀ। ਇਸ ਵਿੱਚ ਮਾਂ-ਧੀ ਦੀਆਂ ਲਾਸ਼ਾਂ ਲਟਕਦੀਆਂ ਮਿਲੀਆਂ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਮਾਂ-ਧੀ ਦੀਆਂ ਲਾਸ਼ਾਂ ਨੂੰ ਫਾਹੇ ਤੋਂ ਥੱਲੇ ਲਾਹਿਆ। ਲਾਸ਼ਾਂ ਨੂੰ ਮਹਾਤਮਾ ਗਾਂਧੀ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਿਆ ਗਿਆ ਹੈ। ਮ੍ਰਿਤਕਾਂ ਦੀ ਪਛਾਣ ਦਿਵਿਆਂਸ਼ੀ (9) ਅਤੇ ਰਮੀਲਾ ਪਤਨੀ ਦਿਨੇਸ਼ (27) ਵਜੋਂ ਹੋਈ ਹੈ।

ਪੁਲਿਸ ਮੁਤਾਬਕ ਮੌਕੇ ਦੇ ਹਾਲਾਤ ਦੇਖ ਕੇ ਲੱਗਦਾ ਹੈ ਕਿ ਮਾਂ ਨੇ ਪਹਿਲਾਂ ਆਪਣੀ 9 ਮਹੀਨੇ ਦੀ ਧੀ ਨੂੰ ਫਾਹਾ ਦਿੱਤਾ। ਇਸ ਤੋਂ ਬਾਅਦ ਉਸ ਨੇ ਖੁਦ ਫਾਹਾ ਲੈ ਲਿਆ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਸਾਰੀ ਸਥਿਤੀ ਸਪੱਸ਼ਟ ਹੋ ਸਕੇਗੀ।

ਇੱਥੇ ਔਰਤ ਦੇ ਪਤੀ ਦਿਨੇਸ਼ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਪੁਲਿਸ ਦਾ ਕਹਿਣਾ ਹੈ ਕਿ ਪਰਿਵਾਰਕ ਮੈਂਬਰਾਂ ਵੱਲੋਂ ਦਿੱਤੀ ਗਈ ਰਿਪੋਰਟ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

ਮ੍ਰਿਤਕਾ ਦੇ ਪਤੀ ਦਿਨੇਸ਼ ਨੇ ਦੱਸਿਆ ਕਿ ਉਹ ਸ਼ਟਰਿੰਗ ਦਾ ਕੰਮ ਕਰਦਾ ਹੈ। ਸਵੇਰੇ ਖਾਣਾ ਖਾ ਕੇ ਆਪਣੇ ਕੰਮ ‘ਤੇ ਚਲਾ ਗਿਆ ਸੀ। ਦੁਪਹਿਰ ਬਾਅਦ ਜਦੋਂ ਉਹ ਘਰ ਪਰਤਿਆ ਤਾਂ ਪਤਨੀ ਘਰ ਨਹੀਂ ਸੀ ਅਤੇ ਛੋਟੀ ਬੇਟੀ ਵੀ ਨਹੀਂ ਸੀ।