ਰਾਜਸਥਾਨ : ਮਾਂ ਨੇ ਅਨਾਜ ਦੇ ਡਰੰਮ ‘ਚ ਬੰਦ ਕਰਕੇ 4 ਬੱਚਿਆਂ ਨੂੰ ਉਤਾਰਿਆ ਮੌਤ ਦੇ ਘਾਟ, ਖੁਦ ਵੀ ਦਿੱਤੀ ਜਾਨ

0
587

ਰਾਜਸਥਾਨ | ਇਥੋਂ ਇਕ ਖੌਫਨਾਕ ਖਬਰ ਸਾਹਮਣੇ ਆਈ ਹੈ। ਬਾੜਮੇਰ ਵਿਚ ਮਾਂ ਨੇ ਆਪਣੇ 4 ਬੱਚਿਆਂ ਦੀ ਅਨਾਜ ਦੇ ਡਰੰਮ ਵਿਚ ਬੰਦ ਕਰਕੇ ਹੱਤਿਆ ਕਰ ਦਿੱਤੀ। ਹੱਤਿਆ ਤੋਂ ਬਾਅਦ ਮਾਂ ਨੇ ਵੀ ਜਾਨ ਦੇ ਦਿੱਤੀ। ਉਹ ਗਰਭਵਤੀ ਸੀ। ਪੁਲਿਸ ਨੇ ਦੱਸਿਆ ਕਿ ਘਟਨਾ ਸ਼ਨੀਵਾਰ ਦੁਪਹਿਰ ਦੀ ਹੈ। ਬਾਨੀਆਵਾਸ ਪਿੰਡ ਦੀ ਰਹਿਣ ਵਾਲੀ ਉਰਮਿਲਾ (27) ਨੇ ਆਪਣੇ 4 ਬੱਚਿਆਂ ਭਾਵਨਾ (8), ਵਿਕਰਮ (5), ਵਿਮਲਾ (3) ਤੇ ਮਨੀਸ਼ਾ (2) ਨੂੰ ਅਨਾਜ ਦੇ ਡਰੰਮ ਵਿਚ ਪਾ ਕੇ ਉਪਰ ਤੋਂ ਢੱਕਣ ਬੰਦ ਕਰ ਦਿੱਤਾ। ਘਟਨਾ ਦੌਰਾਨ ਮਹਿਲਾ ਦਾ ਪਤੀ ਜੇਠਾਰਾਮ ਮਜ਼ੂਦਰੀ ਲਈ ਘਰੋਂ ਬਾਹਰ ਗਿਆ ਸੀ।

ਮਹਿਲਾ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਅਸੀਂ ਵੱਖ-ਵੱਖ ਰਹਿੰਦੇ ਹਾਂ। ਘਰ ਦੂਰ ਹੈ। ਸ਼ਾਮ ਸਮੇਂ ਅਸੀਂ ਲੋਕ ਖੇਤ ਵਿਚ ਕੰਮ ਕਰ ਰਹੇ ਸੀ। ਜਦੋਂ ਬੱਚੇ ਤੇ ਉਰਮਿਲਾ ਨਹੀਂ ਦਿਖੀ ਤਾਂ ਘਰ ਦੀਆਂ ਔਰਤਾਂ ਨੇ ਆਵਾਜ਼ ਦਿੱਤੀ। ਕਾਫੀ ਦੇਰ ਆਵਾਜ਼ ਲਗਾਉਣ ਤੋਂ ਬਾਅਦ ਵੀ ਕੋਈ ਬਾਹਰ ਨਹੀਂ ਆਇਆ ਤਾਂ ਮਹਿਲਾਵਾਂ ਨੇ ਅੰਦਰ ਜਾ ਕੇ ਦੇਖਿਆ। ਉਰਮਿਲਾ ਨੇ ਜਾਨ ਦੇ ਦਿੱਤੀ ਸੀ। ਜਦੋਂ ਬੱਚਿਆਂ ਨੂੰ ਲੱਭਿਆ ਤਾਂ ਉਹ ਡਰੰਮ ਦੇ ਅੰਦਰ ਬੰਦ ਸਨ। ਪਤੀ-ਪਤਨੀ ਵਿਚ ਕੀ ਹੋਇਆ, ਇਸ ਬਾਰੇ ਨਹੀਂ ਪਤਾ। ਥਾਣਾ ਇੰਚਾਰਜ ਕਮਲੇਸ਼ ਨੇ ਦੱਸਿਆ ਕਿ ਪਤੀ-ਪਤਨੀ ਵਿਚ ਪਿਛਲੇ ਕੁਝ ਸਮੇਂ ਤੋਂ ਝਗੜਾ ਚੱਲ ਰਿਹਾ ਸੀ।