ਰਾਜਸਥਾਨ : ਘਰ ‘ਤੇ ਡਿੱਗਿਆ ਲੜਾਕੂ ਜਹਾਜ਼ MIG 21, ਦੋ ਦੀ ਮੌਤ, ਪਾਇਲਟ ਤੇ ਸਾਥੀ ਨੇ ਮਾਰੀ ਛਾਲ

0
700

ਜੈਪੁਰ| ਰਾਜਸਥਾਨ ਦੇ ਹਨੂੰਮਾਨਗੜ੍ਹ ਜ਼ਿਲ੍ਹੇ ਤੋਂ ਵੱਡੀ ਖ਼ਬਰ ਹੈ। ਹਨੂੰਮਾਨਗੜ੍ਹ ‘ਚ ਅੱਜ ਸਵੇਰੇ ਵੱਡਾ ਹਾਦਸਾ ਵਾਪਰ ਗਿਆ। ਇੱਕ ਘਰ ਉੱਤੇ ਇੱਕ ਜਹਾਜ਼ ਡਿੱਗਿਆ ਹੈ। ਇਹ ਫੌਜ ਦਾ ਦੱਸਿਆ ਜਾ ਰਿਹਾ ਹੈ ਅਤੇ ਇਸ ਹਾਦਸੇ ‘ਚ ਇਕ ਔਰਤ ਅਤੇ ਇਕ ਪੁਰਸ਼ ਦੇ ਮਾਰੇ ਜਾਣ ਦੀ ਸੂਚਨਾ ਹੈ। ਜਿਸ ਮਕਾਨ ‘ਤੇ ਇਹ ਡਿੱਗਿਆ ਉਹ ਪੇਂਡੂ ਖੇਤਰ ਵਿੱਚ ਸਥਿਤ ਹੈ ਅਤੇ ਕੱਚਾ ਘਰ ਹੈ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਤੋਂ ਠੀਕ ਪਹਿਲਾਂ ਪਾਇਲਟ ਅਤੇ ਉਸ ਦੇ ਸਹਾਇਕ ਨੇ ਪੈਰਾਸ਼ੂਟ ਬੰਨ੍ਹ ਕੇ ਛਾਲ ਮਾਰ ਦਿੱਤੀ ਸੀ।

ਉਨ੍ਹਾਂ ਲੋਕਾਂ ਦੇ ਮਾਮੂਲੀ ਸੱਟਾਂ ਵੀ ਦੱਸੀਆਂ ਜਾ ਰਹੀਆਂ ਹਨ। ਇਸ ਘਟਨਾ ਤੋਂ ਬਾਅਦ ਮੌਕੇ ‘ਤੇ ਪਿੰਡ ਵਾਸੀਆਂ ਦੀ ਭਾਰੀ ਭੀੜ ਇਕੱਠੀ ਹੋ ਗਈ। ਘਟਨਾ ਦੀ ਜਾਣਕਾਰੀ ਲੈਣ ਲਈ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ‘ਤੇ ਮੌਜੂਦ ਹਨ। ਨਾਲ ਹੀ ਇਸ ਬਾਰੇ ਫੌਜ ਦੇ ਅਧਿਕਾਰੀਆਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਫਿਲਹਾਲ ਜਹਾਜ਼ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਮਿਲੀ ਹੈ। ਇਹ ਹਾਦਸਾ ਹਨੂੰਮਾਨਗੜ੍ਹ ਜ਼ਿਲ੍ਹੇ ਦੇ ਦਬਲੀਰਥਨ ਇਲਾਕੇ ਵਿੱਚ ਸਾਹਮਣੇ ਆਇਆ ਹੈ।