ਵਿੱਕੀ ਕੌਸ਼ਲ-ਕੈਟਰੀਨਾ ਕੈਫ ਦੇ ਵਿਆਹ ਖਿਲਾਫ਼ ਰਾਜਸਥਾਨ ‘ਚ ਵਕੀਲ ਨੇ ਦਰਜ ਕਰਵਾਈ ਸ਼ਿਕਾਇਤ, ਜਾਣੋ ਕੀ ਹੈ ਮਾਮਲਾ

0
1481

ਨਵੀਂ ਦਿੱਲੀ | ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਰਾਜਸਥਾਨ ਦੇ ਸਵਾਈ ਮਾਧੋਪੁਰ ਦੇ ਇਕ ਸ਼ਾਹੀ ਹੋਟਲ ਵਿੱਚ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ।

ਦੋਵੇਂ ਕਲਾਕਾਰ ਆਪਣੇ ਪਰਿਵਾਰ ਸਮੇਤ ਰਾਜਸਥਾਨ ਪਹੁੰਚ ਚੁੱਕੇ ਹਨ। ਵਿਆਹ 7 ਤੋਂ 9 ਦਸੰਬਰ ਤੱਕ ਚੱਲੇਗਾ। ਹਾਲਾਂਕਿ, ਇਕ ਸਥਾਨਕ ਵਕੀਲ ਨੇ ਵਿੱਕੀ-ਕੈਟਰੀਨਾ ਦੇ ਵਿਆਹ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ।

ਖ਼ਬਰਾਂ ਮੁਤਾਬਕ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਦਰਅਸਲ, ਮਾਮਲਾ ਵਿਆਹ ਕਾਰਨ ਇਕ ਮੰਦਰ ਨੂੰ ਜਾਣ ਦਾ ਰਸਤਾ ਰੋਕਣ ਦਾ ਹੈ।

ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੇ 6 ਤੋਂ 12 ਦਸੰਬਰ ਤੱਕ ਚੌਥ ਮਾਤਾ ਮੰਦਰ ਦਾ ਰਸਤਾ ਬੰਦ ਕਰ ਦਿੱਤਾ ਹੈ, ਜਿਸ ਕਾਰਨ ਸ਼ਰਧਾਲੂਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ।

ਇਹ ਸ਼ਿਕਾਇਤ ਐਡਵੋਕੇਟ ਨੇਤਰਬਿੰਦ ਸਿੰਘ ਜਾਦੌਨ ਵੱਲੋਂ ਸਿਕਸ ਸੈਂਸ ਫੋਰਟ ਦੀ ਮੈਨੇਜਰ ਕੈਟਰੀਨਾ ਕੈਫ, ਵਿੱਕੀ ਕੌਸ਼ਲ ਤੇ ਜ਼ਿਲ੍ਹਾ ਕੁਲੈਕਟਰ ਵਿਰੁੱਧ ਦਰਜ ਕਰਵਾਈ ਗਈ ਹੈ।

ਸੂਤਰਾਂ ਮੁਤਾਬਕ ਵਿਆਹ ਵਿੱਚ ਕਬੀਰ ਖਾਨ, ਨਿਰਮਾਤਾ ਅੰਮ੍ਰਿਤਪਾਲ ਸਿੰਘ ਬਰਿੰਦਾ ਤੇ ਨਿਰਦੇਸ਼ਕ ਆਨੰਦ ਤਿਵਾਰੀ ਸਮੇਤ 120 ਮਹਿਮਾਨ ਸ਼ਾਮਲ ਹੋਣਗੇ।

ਦੇਰ ਸ਼ਾਮ ਕੈਟਰੀਨਾ ਦੀ ਮਾਂ ਸੂਜ਼ਨ ਟਰਕੋਟ, ਭੈਣਾਂ ਨਤਾਸ਼ਾ, ਇਜ਼ਾਬੇਲ ਕੈਫ, ਭਰਾ ਸਬਸ਼ੀਅਨ ਲੌਰੇਂਟ ਮਿਕੇਲ, ਕੈਟਰੀਨਾ ਅਤੇ ਵਿੱਕੀ ਕੌਸ਼ਲ ਜੈਪੁਰ ਪਹੁੰਚ ਗਏ। ਵਿਆਹ ਸਮਾਗਮ 7 ਤਰੀਕ ਤੋਂ ਸ਼ੁਰੂ ਹੋਣਗੇ।

ਖ਼ਬਰਾਂ ਮੁਤਾਬਕ ਸਲਮਾਨ ਦੇ ਬਾਡੀਗਾਰਡ ਸ਼ੇਰਾ ਦੀ ਕੰਪਨੀ ਵਿਆਹ ‘ਚ ਸੁਰੱਖਿਆ ਪ੍ਰਬੰਧਾਂ ਦੀ ਦੇਖਭਾਲ ਕਰੇਗੀ।

ਸਥਾਨਕ ਪ੍ਰਸ਼ਾਸਨਕ ਅਧਿਕਾਰੀਆਂ ਨੇ ਬੀਤੇ ਸ਼ੁੱਕਰਵਾਰ ਨੂੰ ਜ਼ਿਲ੍ਹਾ ਕੁਲੈਕਟਰ ਰਾਜਿੰਦਰ ਕਿਸ਼ਨ ਦੀ ਪ੍ਰਧਾਨਗੀ ਹੇਠ ਮੀਟਿੰਗ ਕਰਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ।

ਇਸ ਮੀਟਿੰਗ ਵਿੱਚ ਐੱਸਪੀ ਰਾਜੇਸ਼ ਸਿੰਘ, ਏਡੀਐਮ ਸੂਰਜ ਸਿੰਘ ਨੇਗੀ, ਈਵੈਂਟ ਕੰਪਨੀ ਦੇ ਨੁਮਾਇੰਦੇ ਅਤੇ ਹੋਟਲ ਸਟਾਫ਼ ਵੀ ਹਾਜ਼ਰ ਸੀ, ਜਿੱਥੇ ਵਿਆਹ ਦੀਆਂ ਰਸਮਾਂ ਹੋਣੀਆਂ ਹਨ।

ਮੀਟਿੰਗ ਸਵਾਈ ਮਾਧੋਪੁਰ ਵਿੱਚ ਭੀੜ ਕੰਟਰੋਲ ਅਤੇ ਸੁਰੱਖਿਆ ਨੂੰ ਲੈ ਕੇ ਰੱਖੀ ਗਈ ਸੀ। ਵਿਆਹ ਲਈ ਮੁੰਬਈ ਤੋਂ ਕਈ ਮਸ਼ਹੂਰ ਹਸਤੀਆਂ ਦੇ ਪਹੁੰਚਣ ਦੀ ਉਮੀਦ ਹੈ, ਜਿਨ੍ਹਾਂ ਦੀ ਝਲਕ ਦੇਖਣ ਲਈ ਸਥਾਨਕ ਲੋਕ ਉੱਥੇ ਪਹੁੰਚ ਸਕਦੇ ਹਨ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ