ਰਾਜਸਥਾਨ : ਮੋਟਰਸਾਈਕਲ ਸਵਾਰ ਕਪਲ ਨੂੰ ਟਰੱਕ ਨੇ ਮਾਰੀ ਭਿਆਨਕ ਟੱਕਰ, ਪਤੀ ਸਮੇਤ ਗਰਭਵਤੀ ਪਤਨੀ ਦੀ ਮੌਤ, ਖਬਰ ਸੁਣਦੇ ਹੀ ਪਰਿਵਾਰ ‘ਤੇ ਟੁੱਟਿਆ ਦੁੱਖਾਂ ਦਾ ਪਹਾੜ

0
371


ਰਾਜਸਥਾਨ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਤੇਜ਼ ਰਫ਼ਤਾਰ ਟਰੱਕ ਨੇ ਮੋਟਰਸਾਈਕਲ ਸਵਾਰ ਜੋੜੇ ਨੂੰ ਟੱਕਰ ਮਾਰ ਦਿੱਤੀ, ਜਿਸ ਵਿਚ ਪਤੀ-ਪਤਨੀ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਟੋਡਾ ਨਿਵਾਸੀ ਦਸ਼ਰਥ ਸਿੰਘ 32 ਸਾਲ ਆਪਣੀ ਪਤਨੀ ਕੰਚਨ ਕੰਵਰ 30 ਸਾਲ ਨੂੰ ਨੀਮਕਾਠਾ ਹਸਪਤਾਲ ‘ਚ ਦਿਖਾ ਕੇ ਪਿੰਡ ਟੋਡਾ ਜਾ ਰਿਹਾ ਸੀ। ਇਸ ਦੌਰਾਨ ਡੰਪਰ ਨੇ ਪਿੱਛਿਓਂ ਟੱਕਰ ਮਾਰ ਦਿੱਤੀ।

ਹਾਦਸੇ ਦੀ ਸੂਚਨਾ ਮਿਲਣ ‘ਤੇ ਪੁਲਿਸ ਮੌਕੇ ’ਤੇ ਪਹੁੰਚੀ। ਉਕਤ ਟਰੱਕ ਨੂੰ ਵੀ ਪੁਲਿਸ ਨੇ ਜ਼ਬਤ ਕਰ ਲਿਆ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਵਿਚ ਜੁਟੀ ਹੋਈ ਹੈ। ਟੋਡਾ ਦੇ ਸਰਪੰਚ ਨੇ ਦੱਸਿਆ ਕਿ ਮ੍ਰਿਤਕ ਕੰਚਨ ਕੰਵਰ 7 ਮਹੀਨਿਆਂ ਦੀ ਗਰਭਵਤੀ ਸੀ ਤੇ ਪਤੀ ਨਾਲ ਹਸਪਤਾਲ ਗਈ ਸੀ। ਵਾਪਸੀ ਦੌਰਾਨ ਹਾਦਸਾ ਵਾਪਰਿਆ।

ਘਰ ‘ਚ ਕੁਝ ਮਹੀਨੇ ਬਾਅਦ ਖੁਸ਼ੀਆਂ ਆਉਣ ਵਾਲੀਆਂ ਸਨ ਪਰ ਇਸ ਤੋਂ ਪਹਿਲਾਂ ਹੀ ਪੂਰੇ ਪਰਿਵਾਰ ‘ਚ ਮਾਤਮ ਛਾ ਗਿਆ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਘਰ ‘ਚ ਹੋਲੀ ਦਹਿਨ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਦੋਵਾਂ ਦੇ ਘਰ ਆਉਣ ਦਾ ਇੰਤਜ਼ਾਰ ਕਰ ਰਿਹਾ ਸੀ ਪਰ ਸੂਚਨਾ ਮਿਲਦੇ ਹੀ ਪਰਿਵਾਰ ‘ਚ ਸੋਗ ਦੀ ਲਹਿਰ ਦੌੜ ਗਈ।