ਰਾਜਾ ਵੜਿੰਗ ਦਾ ਵੱਡਾ ਬਿਆਨ : ਕਿਹਾ-ਟਰੂਡੋ ਸਿਰਫ ਪੰਜਾਬੀਆਂ ਦੀਆਂ ਵੋਟਾਂ ਪੱਕੀਆਂ ਕਰਨ ਲਈ ਦੇ ਰਹੇ ਵਿਵਾਦਿਤ ਬਿਆਨ

0
1211

ਚੰਡੀਗੜ੍ਹ, 22 ਸਤੰਬਰ | ਰਾਜਾ ਵੜਿੰਗ ਨੇ ਭਾਰਤ-ਕੈਨੇਡਾ ਮੁੱਦੇ ‘ਤੇ ਕਿਹਾ ਕਿ ਜਿੱਥੋਂ ਤੱਕ ਟਰੂਡੋ ਦੇ ਬਿਆਨ ਦਾ ਸਵਾਲ ਹੈ, ਬਿਨਾਂ ਜਾਂਚ ਦੇ ਦਿੱਤਾ ਗਿਆ ਬਿਆਨ ਗਲਤ ਹੈ ਅਤੇ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ‘ਚ ਦਰਾਰ ਆਈ ਹੈ।

ਰਾਜਾ ਵੜਿੰਗ ਨੇ ਕਿਹਾ ਕਿ ਭਾਰਤ ਅਤੇ ਕੈਨੇਡਾ ਦਾ ਵਿਵਾਦ ਵੋਟਾਂ ਦੀ ਰਾਜਨੀਤੀ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਟਰੂਡੋ ਵੱਲੋਂ ਬਿਨਾਂ ਕਿਸੇ ਸਬੂਤ ਦੇ ਭਾਰਤ ‘ਤੇ ਲਾਏ ਦੋਸ਼ ਨਿੰਦਣਯੋਗ ਹਨ। ਟਰੂਡੋ ਕੈਨੇਡਾ ‘ਚ ਬੈਠੇ ਪੰਜਾਬੀਆਂ ਦੀਆਂ ਵੋਟਾਂ ਪੱਕੀਆਂ ਕਰਨਾ ਚਾਹੁੰਦੇ ਹਨ। ਵੜਿੰਗ ਨੇ ਕਿਹਾ ਕਿ ਦੋਵਾਂ ਦੇਸ਼ਾਂ ਨੂੰ ਰਿਸ਼ਤੇ ਖਰਾਬ ਨਹੀਂ ਕਰਨੇ ਚਾਹੀਦੇ। ਇਸ ਨਾਲ ਆਮ ਲੋਕਾਂ ਦਾ ਨੁਕਸਾਨ ਹੋ ਰਿਹਾ ਹੈ।

ਇਸ ਦੇ ਨਾਲ ਹੀ ਰਾਜਾ ਵੜਿੰਗ ਨੇ ਭਾਰਤ ਸਰਕਾਰ ਵੱਲੋਂ ਕੈਨੇਡੀਅਨ ਨਾਗਰਿਕਾਂ ਲਈ ਵੀਜ਼ਾ ਰੋਕਣ ਦੇ ਫੈਸਲੇ ਨੂੰ ਗਲਤ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਕੈਨੇਡੀਅਨ ਨਾਗਰਿਕਾਂ ਵਿਚ ਭਾਰਤੀ ਵੀ ਹਨ। ਜਿਨ੍ਹਾਂ ਨੂੰ ਆਪਣੇ ਘਰ ਖੁਸ਼ੀ-ਗਮੀ ਵਿਚ ਆਉਣ ਦੀ ਲੋੜ ਪੈ ਸਕਦੀ ਹੈ। ਅਜਿਹੇ ‘ਚ ਵੀਜ਼ਾ ਰੋਕਣਾ ਉਨ੍ਹਾਂ ਲਈ ਨੁਕਸਾਨ ਹੈ। ਇਸ ਮਸਲੇ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ।