ਰਾਜਾ ਵੜਿੰਗ ਨੂੰ ਕੁਝ ਲੋਕਾਂ ਨੇ ਘੇਰਿਆ, ਬਹਿਸ ਤੋਂ ਬਾਅਦ ਗੱਡੀ ਭਜਾ ਕੇ ਲੈ ਗਏ ਵੜਿੰਗ !

0
742

ਅਮਰੀਕਾ| ਸੋਸ਼ਲ ਮੀਡੀਆ ਉਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਪੰਜਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਕੁਝ ਬੰਦਿਆਂ ਨਾਲ ਬਹਿਸਬਾਜ਼ੀ ਪਿੱਛੋਂ ਗੱਡੀ ਸਟਾਰਟ ਕਰਕੇ ਭੱਜਦੇ ਨਜ਼ਰ ਆ ਰਹੇ ਹਨ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਰਾਜਾ ਵੜਿੰਗ ਦਾ ਵਿਰੋਧ ਕਰਨ ਵਾਲੇ ਖਾਲਿਸਤਾਨ ਮੂਵਮੈਂਟ ਨਾਲ ਜੁੜੇ ਹਨ, ਜੋ ਰਾਜਾ ਵੜਿੰਗ ਵਲੋਂ ਪੰਜਾਬ ਵਿਚ ਕੀਤੀ ਜਾਂਦੀ ਬਿਆਨਬਾਜ਼ੀ ਕਾਰਨ ਰਾਜਾ ਵੜਿੰਗ ਤੋਂ ਨਾਰਾਜ਼ ਸਨ। ਵੀਡੀਓ ਵਿਚ ਸਾਫ ਆਵਾਜ਼ਾਂ ਆ ਰਹੀਆਂ ਹਨ ਕਿ ਤੂੰ ਪ੍ਰਧਾਨ ਹੋਵੇਂਗਾ ਪੰਜਾਬ ਵਿਚ ਹੋਵੇਂਗਾ। ਤੂੰ ਸਾਡੇ ਖਿਲਾਫ ਬਿਆਨਬਾਜ਼ੀਆਂ ਕਰਦਾਂ ਏਂ।

ਹਾਲਾਂਕਿ ਇਸ ਤੋਂ ਬਾਅਦ ਰਾਜਾ ਵੜਿੰਗ ਦੀ ਇਕ ਹੋਰ ਵੀਡੀਓ ਸਾਹਮਣੇ ਆਈ ਹੈ, ਜਿਸ ਵਿਚ ਉਨ੍ਹਾਂ ਸਾਫ ਕੀਤਾ ਹੈ ਕਿ ਨਾ ਤਾਂ ਉਨ੍ਹਾਂ ਨੇ ਗੱਡੀ ਭਜਾਈ ਹੈ ਤੇ ਨਾ ਹੀ ਆਪ ਭੱਜੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਵਿਰੋਧ ਕਰਨ ਵਾਲੇ ਖਾਲਿਸਤਾਨੀ ਸਨ।